ਜਗਤ -ਤਮਾਸ਼ਾ

(ਸਮਾਜ ਵੀਕਲੀ)

ਦੇਖੋ ਨੇਤਾ ਜੀ ਦੀ ਅਕਲ ਗਈ, ਕਿਹੜੇ ਕਰਮ ਕਮਾਉਂਦਾਂ ਹੈ
ਖੂਨ ਨਚੋੜੇ ਪਰਜਾ ਦਾ ‘ਤੇ, ਫਿਰ ਚੀਤੇ ਨੂੰ ਮਾਸ ਖਵਾਉਂਦਾ ਹੈ

ਸ਼ੌਂਕ ਸਭੇ ਸੁਲਤਾਨਾਂ ਦੇ ਇਹ, ਮੁਜ਼ਰੇ ਜਾਣਾ ਬਾਕੀ ਹੈ
ਬੇਤਾਲਾ ਹੈ ਬੇ-ਸੁਰ ਹਾਕਮ,ਜਿਉਂਦਿਆਂ ਦੀ ਰਾਖ਼ ਉਡਾਉਂਦਾ ਹੈ

ਕਰਵਾ ਦੰਗੇ ਦੰਗਲ ਲੈਂਦਾ, ਹੈ ਫਿਰ ਤਸਵੀਰਾਂ ਖੁਦ ਹੀ
ਆਪਣੀ ਖਿੱਲੀ ਆਪ ਉਡਾ ਕੇ, ਫਿਰ ਥਾਲੀਆਂ ਖੜਕਾਉਂਦਾ ਹੈ

ਕਲਮਾਂ ਤੋੜੇ,ਧੌਣ ਮਰੋੜੇ, ਸੱਚ ਲਿਖਾਂ ਜਦ ਵੀ ਬੋਲਾਂ
ਮੂਰਖ ਲੋਕਾਂ ਦਾ ਮੂਰਖ ਰਾਜਾ, ਜੁਮਲੇਬਾਜ਼ੀ ਚਾਹੁੰਦਾ ਹੈ

ਵਿਕਿਆ ਵਤਨ ਮੇਰਾ ਸਮਝ, ਅਜਾਰੇਦਾਰੀ ਦੇ ਹੱਥੀਂ
“ਬਾਲੀ” ਵਾਰਿਸ ਸ਼ੌਂਕ ਅਵੱਲੇ, ਕਰਦਾ ਖੇਤ ਉਡਾਉਂਦਾ ਹੈ

ਬਾਲੀ ਰੇਤਗੜੵ
919465129168

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ
Next article“ਹਿੱਕਚੂ ਮਾਲਾ”