“ਹਿੱਕਚੂ ਮਾਲਾ”

(ਸਮਾਜ ਵੀਕਲੀ)

ਐ ਸਰਕਾਰੇ।
ਦਿਖਦੇ ਲਾਏ ਤੇਰੇ
ਰੰਗ ਨਿਆਰੇ।

ਰੰਗ ਨਿਆਰੇ
ਸਮਾਰਟ ਸਕੂਲ
ਕਰੇ ਇਸਾਰੇ।

ਕਰੇ ਇਸਾਰੇ
ਪਸ਼ੂ ਪੜ੍ਹਨ ਜਿਉਂ
ਆਏ ਅਵਾਰੇ।

ਆਏ ਅਵਾਰੇ
ਊਠ ਬਹਿ ਬਹਿ ਕੇ
ਲੇਟਣੀ ਮਾਰੇ।

ਲੇਟਣੀ ਮਾਰੇ
ਭੇਡਾਂ ਬੱਕਰੀਆਂ
ਲੈਣ ਨਜ਼ਾਰੇ।

ਲੈਣ ਨਜ਼ਾਰੇ
ਘਾਹ ਫੁੱਲ ਬੂਟੇ ਵੀ
ਚਰ’ਤੇ ਸਾਰੇ।

ਚਰ’ਤੇ ਸਾਰੇ
ਵੜਨ ਇੱਥੇ ਬੱਚੇ
ਕਿਵੇਂ ਬਿਚਾਰੇ।

ਕਿਵੇਂ ਬਿਚਾਰੇ
ਅਧਿਆਪਕ ਕੀਤੇ
ਬੇਰੁਜ਼ਗਾਰੇ।

ਬੇਰੁਜ਼ਗਾਰੇ
ਸਿੱਖਿਆ ਨੀਤੀ ਸਭ
ਝੂਠ ਤੇ ਲਾਰੇ।

ਝੂਠ ਤੇ ਲਾਰੇ
‘ਸੋਹੀਆਂ’ ਆਖੇ ਛੱਡ
ਤੂੰ ਸਰਕਾਰੇ।

ਅਵਤਾਰ ਸਿੰਘ ‘ਸੋਹੀਆਂ’

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਿੱਲੀ ਬਨਾਮ ਪੰਜਾਬ
Next articleਕਵਿਤਾ