ਚੱਟੇ ਵੱਟੇ

ਬਿੰਦਰ ਇਟਲੀ

(ਸਮਾਜ ਵੀਕਲੀ)

ਅਕਾਲੀਆਂ ਨੇ ਤੜਾਇਆ ਪੰਜਾਬ ਨੂੰ
ਕਾਂਗਰਸ  ਨੇ  ਲੜਾਇਆ  ਪੰਜਾਬ ਨੂੰ
ਅਕਾਲੀਆਂ  ਨੇ   ਵੰਡਿਆ ਪੰਜਾਬ ਨੂੰ
ਕਾਂਗਰਸੀਆਂ ਨੇ  ਭੰਡਿਆ ਪੰਜਾਬ ਨੂੰ
ਅਕਾਲੀਆਂ ਨੇ ਪਛਾੜਿਆ ਪੰਜਾਬ ਨੂੰ
ਕਾਂਗਰਸ    ਨੇ ਉਂਜਾੜਿਆ ਪੰਜਾਬ ਨੂੰ
ਅਕਾਲੀਆਂ  ਕੇ  ਲੁੱਟਿਆ  ਪੰਜਾਬ ਨੂੰ
ਕਾਂਗਰਸੀਆਂ ਨੇ  ਕੁੱਟਿਆ ਪੰਜਾਬ ਨੂੰ
ਅਕਾਲੀਆਂ  ਨੇ ਖਾਇਆ  ਪੰਜਾਬ ਨੂੰ
ਕਾਂਗਰਸੀ  ਨੇ  ਮਰਾਇਆ ਪੰਜਾਬ ਨੂੰ
ਅਕਾਲੀਆਂ ਨੇ   ਪਾੜਿਆ ਪੰਜਾਬ ਨੂੰ
ਕਾਂਗਰਸੀਆਂ ਨੇ ਸਾੜਿਆ ਪੰਜਾਬ ਨੂੰ
ਅਕਾਲੀਆਂ ਨੇ ਹਰਾਇਆ ਪੰਜਾਬ ਨੂੰ
ਕਾਂਗਰਸ  ਨੇ  ਰਵਾਇਆ  ਪੰਜਾਬ ਨੂੰ
ਬਿੰਦਰਾ  ਇੱਕ  ਖਾਵੇ ਅਤੇ ਦੂੱਜਾ ਚੱਟੇ
ਦੋਵੇਂ ਸੱਚ ਮੁੱਚ ਇੱਕ ਥਾਲੀ ਚੱਟੇ ਵੱਟੇ
ਬਿੰਦਰ
ਜਾਨ ਏ ਸਾਹਿਤ ਇਟਲੀ
Previous articleਕਿਸਾਨੋ ਮਜ਼ਦੂਰੋ
Next articleਗਾਇਕੀ ਖੇਤਰ ਦੇ ਅੰਬਰ ਦਾ ਚਮਕਦਾ ਸਿਤਾਰਾ – ਸੋਨੂੰ ਵਿਰਕ