ਚੰਡੀਗੜ੍ਹ ਬਣਿਆ ਕਰੋਨਾ ਹੌਟਸਪੌਟ; 7 ਨਵੇਂ ਮਰੀਜ਼ਾਂ ਨਾਲ ਕੁੱਲ ਗਿਣਤੀ ਹੋਈ 66

ਚੰਡੀਗੜ੍ਹ  (ਸਮਾਜਵੀਕਲੀ)ਇਸ ਸ਼ਹਿਰ ਵਿੱਚ ਅੱਜ ਸਵੇਰੇ ਕਰੋਨਾ ਪੀੜਤ ਮਰੀਜ਼ਾਂ ਦਾ ਅੰਕੜਾ ਉਸ ਸਮੇਂ ਹੋਰ ਵਧ ਗਿਆ, ਜਦੋਂ 7 ਹੋਰ ਮਰੀਜ਼ਾਂ ਦੀਆਂ ਦੀਆਂ ਰਿਪੋਰਟਾਂ ਪਾਜ਼ੇਟਿਵ ਆ ਗਈਆਂ। ਇਨ੍ਹਾਂ ਮਰੀਜ਼ਾਂ ਵਿੱਚ 19 ਸਾਲ ਦੀ ਲੜਕੀ, 20 ਸਾਲ ਦੇ ਲੜਕੇ ਸਮੇਤ 40 ਸਾਲ, 50 ਸਾਲ, 51 ਸਾਲ, 60 ਸਾਲ ਅਤੇ 65 ਸਾਲਾ ਵਿਅਕਤੀ ਸ਼ਾਮਲ ਹਨ।

ਇਹ ਸਾਰੇ ਮਰੀਜ਼ ਬਾਪੂ ਧਾਮ ਕਲੋਨੀ ਦੇ ਵਸਨੀਕ ਦੱਸੇ ਜਾਂਦੇ ਹਨ। ਬੀਤੀ ਰਾਤ ਵੀ ਤਿੰਨ ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਅੱਜ ਸੱਤ ਹੋਰ ਮਰੀਜ਼ ਆਉਣ ਨਾਲ ਹੁਣ ਚੰਡੀਗੜ੍ਹ ਵਿੱਚ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 66 ਹੋ ਗਈ ਹੈ।

Previous articleਕੇਦਾਰਨਾਥ ਧਾਮ ਦੇ ਕਪਾਟ ਖੁੱਲ੍ਹੇ
Next articleਲੁਧਿਆਣਾ ’ਚ ਕਰੋਨਾ ਦੇ 11 ਨਵੇਂ ਮਰੀਜ਼