ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਪੰਜਵੇਂ ਕੌਮਾਂਤਰੀ ਯੋਗਾ ਦਿਵਸ ਮੌਕੇ ਮੁੱਖ ਸਮਾਗਮ ਸੈਕਟਰ-17 ਦੇ ਪਾਲਾਜ਼ਾ ਵਿਚ ਕਰਵਾਇਆ ਗਿਆ। ਇਹ ਸਮਾਗਮ ਚੰਡੀਗੜ੍ਹ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਦੀ ਅਗਵਾਈ ਹੇਠ ਕਰਵਾਇਆ ਗਿਆ ਜਿਸ ਵਿਚ 3000 ਦੇ ਕਰੀਬ ਲੋਕਾਂ ਨੇ ਹਿੱਸਾ ਲਿਆ।
ਇਸ ਤੋਂ ਇਲਾਵਾ ਨੈਸ਼ਨਲ ਆਯੂਸ਼ ਮਿਸ਼ਨ ਤਹਿਤ ਚੰਡੀਗੜ੍ਹ ਦੇ 37 ਸਰਕਾਰੀ ਸਕੂਲਾਂ, 10 ਸਰਕਾਰੀ ਡਿਸਪੈਂਸਰੀਆਂ ਅਤੇ ਕਈ ਪਾਰਕਾਂ ਵਿਚ ਵੀ ‘ਯੋਗ ਫਾਰ ਹਾਰਟ’ ਦੇ ਸਿਰਲੇਖ ਹੇਠ ਯੋਗ ਕੀਤਾ ਗਿਆ। ਕੌਮਾਂਤਰੀ ਯੋਗ ਦਿਵਸ ਮਨਾਉਣ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ ਸੀ। ਚੰਡੀਗੜ੍ਹ ਦੇ ਪ੍ਰਸ਼ਾਸਨਿਕ ਅਧਿਕਾਰੀ ਇਸ ਪ੍ਰੋਗਰਾਮ ਨੂੰ ਕਾਮਯਾਬ ਬਣਾਉਣ ਵਿਚ ਕੋਈ ਕਸਰ ਨਹੀਂ ਛੱਡਦੇ। ਸਮਾਗਮ ਵਿੱਚ ਸੀਆਰਪੀਐਫ ਅਤੇ ਆਈਟੀਬੀਪੀ ਦੇ ਜਵਾਨਾਂ ਸਮੇਤ ਸਰਕਾਰੀ ਯੋਗ ਕਾਲਜ ਸੈਕਟਰ-23, ਪਤਾਂਜਲੀ, ਭਾਰਤੀ ਯੋਗ ਸੰਸਥਾਨ, ਬ੍ਰਹਮਕੁਮਾਰੀ ਯੋਗ ਟਰੇਨਿੰਗ ਕਾਲਜ ਸੈਕਟਰ-19, ਚੰਡੀਗੜ੍ਹ ਯੋਗ ਐਸੋਸੀਏਸ਼ਨ, ਯੋਗ ਫੈਡਰੇਸ਼ਨ ਆਫ ਇੰਡੀਆ, ਬ੍ਰਹਮਕੁਮਾਰੀਜ਼ ਆਰਟ ਆਫ ਲਿਵਿੰਗ, ਚੰਡੀਗੜ੍ਹ ਯੋਗ ਸਭਾ, ਬਿਹਾਰ ਸਕੂਲ ਆਫ ਯੋਗ ਅਤੇ ਸੰਤ ਨਿਰੰਕਾਰੀ ਮੰਡਲ ਨਾਲ ਸਬੰਧਤ ਵਿਅਕਤੀਆਂ ਨੇ ਭਾਗ ਲਿਆ। ਇਸੇ ਦੌਰਾਨ ਸ੍ਰੀ ਬਦਨੌਰ ਤੇ ਚੰਡੀਗੜ੍ਹ ਦੇ ਡੀਜੀਪੀ ਸੰਜੈ ਬੈਨੀਵਾਲ, ਡੀਆਈਜੀ ਡਾ. ਓਪੀ ਮਿਸ਼ਰਾ ਤੇ ਮੇਅਰ ਰਾਜੇਸ਼ ਕਾਲੀਆ ਸਣੇ ਹੋਰ ਅਧਿਕਾਰੀਆਂ ਨੇ ਵੀ ਯੋਗ ਆਸਣ ਕੀਤੇ। ਇਸ ਮੌਕੇ ਆਈਟੀਬੀਪੀ ਦੇ ਚਾਰ ਜਵਾਨਾਂ ਨੇ ਘੋੜਿਆਂ ਉਪਰ ਯੋਗ ਆਸਣ ਕੀਤੇ। ਇਸ ਮੌਕੇ ਪ੍ਰਧਾਨ ਮੰਤਰੀ ਵੱਲੋਂ ਰਾਂਚੀ (ਝਾੜਖੰਡ) ਵਿਚ ਯੋਗ ਪ੍ਰੋਗਾਰਮ ਸਬੰਧੀ ਸੰਦੇਸ਼ ਨੂੰ ਲਾਈਵ ਚਲਾਇਆ ਗਿਆ।
INDIA ਚੰਡੀਗੜ੍ਹੀਆਂ ਨੇ ਸੈਕਟਰ-17 ਦੇ ਪਲਾਜ਼ਾ ’ਤੇ ਯੋਗ ਆਸਣ ਕੀਤੇ