ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ‘ਚੌਕੀਦਾਰ’ ਦੇ ਨਾਲ-ਨਾਲ ‘ਠੋਕੀਦਾਰ’ ਨੂੰ ਵੀ ਹਟਾਉਣਾ ਹੈ। ਅਖਿਲੇਸ਼ ਨੇ ਇੱਥੇ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘ਸਾਡੇ ਸਾਰਿਆਂ ਸਾਹਮਣੇ ਮੋਦੀ ਪਹਿਲਾਂ ਚਾਹ ਵਾਲੇ ਬਣ ਕੇ ਆਏ ਸੀ, ਹੁਣ ਚੌਕੀਦਾਰ ਬਣ ਕੇ ਆਉਣਗੇ, ਉਨ੍ਹਾਂ ਤੇ ਕਿੰਨਾ ਭਰੋਸਾ ਕਰਾਂਗੇ?’ ਯੋਗੀ ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਿਧਾਨ ਸਭਾ ਵਿਚ ਕਹਿੰਦੇ ਹਨ ਕਿ ‘ਕਾਨੂੰਨ ਵਿਵਸਥਾ ਠੀਕ ਕਰਨੀ ਹੈ ਤਾਂ ਠੋਕ ਦਿਓ, ਪੁਲੀਸ ਨੂੰ ਸਮਝ ਨਹੀਂ ਆ ਰਿਹਾ ਕਿ ਕਿਸ ਨੂੰ ਠੋਕਣਾ ਹੈ। ਉਹ ਜਨਤਾ ਨੂੰ ਠੋਕ ਰਹੀ ਹੈ ਤੇ ਜਨਤਾ ਨੂੰ ਮੌਕਾ ਮਿਲਦਾ ਹੈ ਤਾਂ ਉਹ ਪੁਲੀਸ ਨੂੰ ਠੋਕ ਰਹੀ ਹੈ।’ ਉਨ੍ਹਾਂ ਕਿਹਾ ਕਿ ਸੰਤ ਕਬੀਰ ਨਗਰ ਵਿਚ ਸੰਸਦ ਮੈਂਬਰ ਤੇ ਵਿਧਾਇਕ ‘ਠੋਕੋ ਨੀਤੀ’ ਤਹਿਤ ਇਕ ਦੂਜੇ ਦੁਆਲੇ ਹੋ ਗਏ। ਉਨ੍ਹਾਂ ਕਿਹਾ ਕਿ ਠੋਕੀਦਾਰ ਨੂੰ ਵੀ ਹਟਾਉਣਾ ਜ਼ਰੂਰੀ ਹੈ।
HOME ‘ਚੌਕੀਦਾਰ’ ਨਾਲ ‘ਠੋਕੀਦਾਰ’ ਨੂੰ ਵੀ ਹਟਾਉਣਾ ਜ਼ਰੂਰੀ: ਅਖਿਲੇਸ਼