ਚੀਨ ਵੱਲੋਂ ਭਾਰਤ ਸਮੇਤ ਪੰਜ ਮੁਲਕਾਂ ਦੇ ਨਾਗਰਿਕਾਂ ਦੇ ਵੀਜ਼ੇ ਮੁਅੱਤਲ

ਨਵੀਂ ਦਿੱਲੀ (ਸਮਾਜ ਵੀਕਲੀ) : ਚੀਨ ਨੇ ਭਾਰਤ ਸਮੇਤ ਪੰਜ ਮੁਲਕਾਂ ਦੇ ਨਾਗਰਿਕਾਂ ਦੇ ਵੀਜ਼ੇ ਆਰਜ਼ੀ ਤੌਰ ’ਤੇ ਮੁਅੱਤਲ ਕਰ ਦਿੱਤੇ ਹਨ। ਭਾਰਤ, ਯੂਕੇ, ਬੈਲਜੀਅਮ, ਫਰਾਂਸ ਤੇ ਫਿਲਪੀਨਜ਼ ਵਿੱਚ ਕਰੋਨਾਵਾਇਰਸ ਕੇਸਾਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ ਚੀਨ ਨੇ ਇਨ੍ਹਾਂ ਮੁਲਕਾਂ ਨਾਲ ਸਬੰਧਤ ਨਾਗਰਿਕਾਂ ਦੇ ਦੇਸ਼ ਵਿੱਚ ਦਾਖ਼ਲੇ ’ਤੇ ਰੋਕ ਲਾ ਦਿੱਤੀ ਹੈ। ਸੂਤਰਾਂ ਨੇ ਕਿਹਾ ਕਿ ਚੀਨੀ ਅੰਬੈਸੀ ਵੱਲੋਂ ਕੀਤਾ ਗਿਆ ਇਹ ਐਲਾਨ ਆਰਜ਼ੀ ਹੈ।

Previous articleਅਮਰੀਕੀ ਰਾਸ਼ਟਰਪਤੀ ਚੋਣਾਂ ਜਿੱਤਣ ਦੇ ਨੇੜੇ ਪੁੱਜੇ ਬਾਇਡਨ, ਜਾਰਜੀਆ ਵਿੱਚ ਲੀਡ ਲਈ
Next articleਸ਼੍ਰਿੰਗਲਾ ਨੇ ਬਰਤਾਨੀਆ ਕੋਲ ਚੁੱਕਿਆ ਵਿਜੇ ਮਾਲਿਆ ਤੇ ਨੀਰਵ ਮੋਦੀ ਦੀ ਹਵਾਲਗੀ ਦਾ ਮੁੱਦਾ