ਅਮਰੀਕੀ ਰਾਸ਼ਟਰਪਤੀ ਚੋਣਾਂ ਜਿੱਤਣ ਦੇ ਨੇੜੇ ਪੁੱਜੇ ਬਾਇਡਨ, ਜਾਰਜੀਆ ਵਿੱਚ ਲੀਡ ਲਈ

ਵਾਸ਼ਿੰਗਟਨ (ਸਮਾਜ ਵੀਕਲੀ) :  ਅਮਰੀਕਾ ਦੇ ਕੁਝ ਰਾਜਾਂ ਵਿਚ ਵੋਟਾਂ ਦੀ ਗਿਣਤੀ ਤੋਂ ਬਾਅਦ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਜੋਅ ਬਾਇਡਨ ਰਾਸ਼ਟਰਪਤੀ ਦੀ ਚੋਣ ਜਿੱਤਣ ਦੇ ਬਹੁਤ ਨੇੜੇ ਨਜ਼ਰ ਆ ਰਹੇ ਹਨ, ਜਦਕਿ ਉਨ੍ਹਾਂ ਦੇ ਵਿਰੋਧੀ ਡੋਨਾਲਡ ਟਰੰਪ ਦੇ ਰਿਪਬਲੀਕਨ ਪਾਰਟੀ ਤੋਂ ਮੁੜ ਚੋਣ ਜਿੱਤਣ ਦੀ ਸੰਭਾਵਨਾ ਮੱਧਮ ਹੁੰਦੀ ਜਾ ਰਹੀ ਹੈ। ਬਾਇਡਨ ਨੂੰ ਵੀਰਵਾਰ ਰਾਤ ਤਕ 253 ‘ਇਲੈਕਟੋਰਲ ਕਾਲਜ ਵੋਟਾਂ’ ਮਿਲੀਆਂ, ਜਦੋਂਕਿ ਟਰੰਪ ਕੋਲ 213 ਹਨ। ਇਸ ਦੌਰਾਨ ਬਾਇਡਨ ਨੇ ਜਾਰਜੀਆ ਸੂਬੇ ਵਿੱਚ 917 ਵੋਟਾਂ ਦੀ ਲੀਡ ਲੈ ਲਈ ਹੈ। ਇਥੋਂ ਕੌਣ ਜਿੱਤੇਗਾ ਇਹ ਫਿਲਹਾਲ ਜਲਦਬਾਜ਼ੀ ਹੋਵੇਗੀ ਪਰ ਟਰੰਪ ਲਈ ਰਾਸ਼ਟਰਪਤੀ ਦੌੜ ਵਿੱਚ ਬਰਕਰਾਰ ਰਹਿਣ ਲਈ ਇਥੋਂ ਜਿੱਤਣਾ ਜ਼ਰੂਰੀ ਹੈ।

 

Previous articleਭਾਜਪਾ ਨੂੰ ਇਕ ਮੌਕਾ ਦਿਓ, ਪੰਜ ਸਾਲਾਂ ’ਚ ‘ਬੰਗਾਲ ਨੂੰ ਸੋਨੇ’ ਦਾ ਬਣਾ ਦੇਵਾਂਗੇ: ਸ਼ਾਹ
Next articleਚੀਨ ਵੱਲੋਂ ਭਾਰਤ ਸਮੇਤ ਪੰਜ ਮੁਲਕਾਂ ਦੇ ਨਾਗਰਿਕਾਂ ਦੇ ਵੀਜ਼ੇ ਮੁਅੱਤਲ