ਪੇਈਚਿੰਗ (ਸਮਾਜ ਵੀਕਲੀ) :ਚੀਨ ਨੇ ਕੈਨੇਡਾ ਦੇ ਇੱਕ ਨਾਗਰਿਕ ਨੂੰ ਕੇਟਾਮਾਈਨ ਨਾਂ ਦੀ ਨਸ਼ੀਲੀ ਦਵਾਈ ਦਾ ਉਤਪਾਦ ਕਰਨ ਦੇ ਦੋਸ਼ ਹੇਠ ਮੌਤ ਦੀ ਸਜ਼ਾ ਸੁਣਾਈ ਗਈ ਹੈ। ਗੁਆਂਗਜ਼ੂ ਸ਼ਹਿਰ ਦੀ ਅਦਾਲਤ ਨੇ ਸ਼ੂ ਵੀਹੌਂਗ ਨੂੰ ਮੌਤ ਦੀ ਸਜ਼ਾ ਸੁਣਾਈ ਜਦਕਿ ਉਸ ਦੇ ਸਾਥੀ ਵੈੱਨ ਗੁਆਨਸ਼ੀਔਂਗ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਚੀਨ ਵਿੱਚ ਮੌਤ ਦੀ ਸਜ਼ਾ ਸਬੰਧੀ ਹਰ ਫ਼ੈਸਲੇ ’ਤੇ ਸਿਖਰਲੀ ਅਦਾਲਤ ਵਲੋਂ ਨਜ਼ਰਸਾਨੀ ਕੀਤੀ ਜਾਂਦੀ ਹੈ। ਦੱਸਣਯੋਗ ਹੈ ਕਿ ਚੀਨ ਅਤੇ ਕੈਨੇਡਾ ਵਿਚਾਲੇ ਸਬੰਧ ਸੁਖਾਵੇਂ ਨਹੀਂ ਹਨ। ਸਾਲ 2018 ਦੇ ਅਖ਼ੀਰ ਵਿੱਚ ਵੈਨਕੂਵਰ ਹਵਾਈ ਅੱਡੇ ’ਤੇ ਚੀਨ ਦੀ ਤਕਨੀਕੀ ਕੰਪਨੀ ਹੂਵੇਈ ਦੇ ਬਾਨੀ ਦੀ ਧੀ ਮੇਂਗ ਵਾਂਜ਼ਹੂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇਸ ਗ੍ਰਿਫ਼ਤਾਰੀ ਮਗਰੋਂ ਦੋਵਾਂ ਮੁਲਕਾਂ ਵਿਚਾਲੇ ਤਣਾਅ ਵਧਣਾ ਸ਼ੁਰੂ ਹੋਇਆ।
HOME ਚੀਨ ’ਚ ਕੈਨੇਡਿਆਈ ਨਾਗਰਿਕ ਨੂੰ ਮੌਤ ਦੀ ਸਜ਼ਾ