ਸ੍ਰੀਲੰਕਾ ਚੋਣਾਂ: ਰਾਜਪਕਸੇ ਦਾ ਪੱਲੜਾ ਭਾਰੀ

ਕੋਲੰਬੋ (ਸਮਾਜ ਵੀਕਲੀ) : ਸ੍ਰੀਲੰਕਾ ਦੇ ਸ਼ਕਤੀਸ਼ਾਲੀ ਰਾਜਪਕਸੇ ਪਰਿਵਾਰ ਦੀ ਸ੍ਰੀਲੰਕਾ ਪੀਪਲਜ਼ ਪਾਰਟੀ (ਐੱਸਐੱਸਪੀਪੀ) ਦੀ ਸੰਸਦੀ ਚੋਣਾਂ ਵਿੱਚ ਵੱਡੀ ਜਿੱਤ ਲਗਭਗ ਤੈਅ ਹੈ। ਚੋਣਾਂ ਸਬੰਧੀ ਐਲਾਨੇ ਅਗਾਮੀ ਨਤੀਜਿਆਂ ਅਨੁਸਾਰ ਐੱਸਐੱਲਪੀਪੀ ਨੂੰ ਆਪਣੇ ਵਿਰੋਧੀਆਂ ਨਾਲੋਂ ਵਧੇਰੇ ਵੋਟਾਂ ਪਈਆਂ ਹਨ। ਦੱਖਣ ਦੀਆਂ 16 ਸੀਟਾਂ ਦੇ ਐਲਾਨੇ ਨਤੀਜਿਆਂ ਵਿੱਚ ਪਾਰਟੀ ਨੂੰ 60 ਫੀਸਦ ਤੋਂ ਵੱਧ ਵੋਟਾਂ ਪਈਆਂ ਹਨ ਅਤੇ ਪਾਰਟੀ ਨੇ 16 ਵਿੱਚੋਂ 13 ਸੀਟਾਂ ’ਤੇ ਜਿੱਤ ਪ੍ਰਾਪਤ ਕੀਤੀ ਹੈ। ਗਾਲੇ ਜ਼ਿਲ੍ਹੇ ਵਿੱਚ ਪਾਰਟੀ ਨੇ ਨੌਂ ਵਿੱਚੋਂ ਸੱਤ ਸੀਟਾਂ ’ਤੇ ਜਿੱਤੀਆਂ ਹਨ। ਦੇਸ਼ ਦੀਆਂ ਦੋ ਵਾਰ ਮੁਲਤਵੀ ਹੋਈਆਂ ਚੋਣਾਂ ਸਬੰਧੀ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ।

Previous articleਚੀਨ ’ਚ ਕੈਨੇਡਿਆਈ ਨਾਗਰਿਕ ਨੂੰ ਮੌਤ ਦੀ ਸਜ਼ਾ
Next articleਪਾਕਿ ਵੱਲੋਂ ਯੂਐੱਨ ’ਚ ਕਸ਼ਮੀਰ ਮੁੱਦਾ ਮੁੜ ਚੁੱਕਣ ਦਾ ਯਤਨ