ਨਵੀਂ ਦਿੱਲੀ- ਉੱਤਰ-ਪੂਰਵੀ ਦਿੱਲੀ ਵਿੱਚ ਭੜਕੀ ਫਿਰਕੂ ਹਿੰਸਾ ਦੇ ਇੱਕ ਹਫ਼ਤੇ ਬਾਅਦ ਹਾਲਾਤ ਸ਼ਾਂਤਮਈ ਬਣੇ ਹੋਏ ਸਨ ਪਰ ਅੱਜ ਗੋਕਲਪੁਰੀ ਤੇ ਸ਼ਿਵ ਵਿਹਾਰ ਇਲਾਕੇ ’ਚੋਂ ਚਾਰ ਹੋਰ ਲਾਸ਼ਾਂ ਮਿਲਣ ਨਾਲ ਸਥਿਤੀ ਫਿਰ ਤਣਾਅ ਭਰੇ ਬਣ ਗਈ ਹੈ। ਮੌਕੇ ’ਤੇ ਵੱਡੀ ਗਿਣਤੀ ’ਚ ਪੁਲੀਸ ਭੇਜੀ ਜਾ ਰਹੀ ਹੈ। ਦੂਜੇ ਪਾਸੇ ਨਾਗਰਿਕਤਾ ਸੋਧ ਐਕਟ ਖ਼ਿਲਾਫ਼ 15 ਦਸੰਬਰ ਤੋਂ ਸ਼ਾਹੀਨ ਬਾਗ ’ਚ ਔਰਤਾਂ ਵੱਲੋਂ ਲਗਾਏ ਗਏ ਧਰਨੇ ਵਾਲੀ ਥਾਂ ’ਤੇ ਸੁਰੱਖਿਆ ਸਖ਼ਤ ਕਰਦਿਆਂ ਧਾਰਾ 144 ਲਾ ਦਿੱਤੀ ਗਈ ਹੈ। ਵਾਧੂ ਸੁਰੱਖਿਆ ਬਲ ਇਲਾਕੇ ’ਚ ਤਾਇਨਾਤ ਕਰਕੇ ਡਰੋਨ ਨਾਲ ਨਿਗਰਾਨੀ ਕੀਤੀ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਯਮੁਨਾਪਾਰ ਦੇ ਹਿੰਸਾਗ੍ਰਸਤ ਇਲਾਕੇ ਵਿੱਚੋਂ ਉੱਤਰ-ਪੂਰਬੀ ਦਿੱਲੀ ਦੇ ਗੋਕਲਪੁਰੀ ਤੇ ਸ਼ਿਵ ਵਿਹਾਰ ਇਲਾਕਿਆਂ ਦੇ ਨਾਲਿਆਂ ਵਿੱਚੋਂ ਚਾਰ ਹੋਰ ਲਾਸ਼ਾਂ ਮਿਲੀਆਂ ਹਨ। ਦਿੱਲੀ ਪੁਲੀਸ ਮੁਤਾਬਕ ਇਹ ਪਤਾ ਲਾਇਆ ਜਾ ਰਿਹਾ ਹੈ ਕਿ ਇਹ ਲਾਸ਼ਾਂ ਹਿੰਸਕ ਘਟਨਾਵਾਂ ਨਾਲ ਸਬੰਧਤ ਹਨ ਜਾਂ ਹੋਰ ਘਟਨਾ ਨਾਲ। ਪੁਲੀਸ ਮੁਤਾਬਕ ਸਵੇਰੇ ਭਾਗੀਰਥੀ ਡਰੇਨ ਵਿੱਚੋਂ ਇਕ ਲਾਸ਼ ਬਰਾਮਦ ਕੀਤੀ ਗਈ। ਦੂਜੀ ਲਾਸ਼ ਉਸੇ ਡਰੇਨ ਵਿੱਚੋਂ ਦੁਪਹਿਰੇ ਮਿਲੀ ਤੇ ਤੀਜੀ ਲਾਸ਼ ਗੋਕਲਪੁਰੀ ’ਚ ਇਕ ਨਾਲੇ ਵਿੱਚੋਂ ਬਰਾਮਦ ਕੀਤੀ ਗਈ। ਚੌਥੀ ਲਾਸ਼ ਸ਼ਿਵ ਵਿਹਾਰ ਥਾਣੇ ਵਿੱਚੋਂ ਇਕ ਨਾਲੇ ਵਿੱਚੋਂ ਬਰਾਮਦ ਕੀਤੀ ਗਈ। ਪੁਲੀਸ ਲਾਸ਼ਾਂ ਦੀ ਸ਼ਨਾਖ਼ਤ ਕਰਨ ਦੀ ਕੋਸ਼ਿਸ਼ ਕਰ ਰਹੀ ਸੀ।
ਉੱਧਰ ਸੱਜੇ ਪੱਖੀ ਜਥੇਬੰਦੀ ਹਿੰਦੂ ਸੈਨਾ ਵੱਲੋਂ ਸ਼ਾਹੀਨ ਬਾਗ ਵਾਲੀ ਸੜਕ ਖਾਲੀ ਕਰਵਾਉਣ ਸਬੰਧੀ ਕੀਤੇ ਗਏ ਐਲਾਨ ਤੋਂ ਬਾਅਦ ਦਿੱਲੀ ਪੁਲੀਸ ਨੇ ਸਾਵਧਾਨੀ ਵਜੋਂ ਇੱਥੇ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਹਨ। ਦੱਖਣ-ਪੂਰਬੀ ਦਿੱਲੀ ਦੇ ਡੀਸੀਪੀ ਆਰਪੀ ਮੀਣਾ ਨੇ ਕਿਹਾ ਕਿ ਸੜਕ ਖਾਲੀ ਕਰਨ ਬਾਰੇ ਕੀਤਾ ਜਾਣਾ ਵਾਲਾ ਪ੍ਰਦਰਸ਼ਨ ਦਿੱਲੀ ਪੁਲੀਸ ਦੇ ਦਖ਼ਲ ਮਗਰੋਂ ਰੱਦ ਕਰ ਦਿੱਤਾ ਗਿਆ ਸੀ ਪਰ ਸਾਵਧਾਨੀ ਵਜੋਂ ਵਾਧੂ ਪੁਲੀਸ ਬਲ ਤਾਇਨਾਤ ਕੀਤੇ ਹਨ। ਅਧਿਕਾਰੀਆਂ ਮੁਤਾਬਕ 12 ਕੰਪਨੀਆਂ ਸ਼ਾਹੀਨ ਬਾਗ਼ ਇਲਾਕੇ ’ਚ ਤਾਇਨਾਤ ਕੀਤੀਆਂ ਗਈਆਂ ਹਨ। ਇਸੇ ਦੌਰਾਨ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਉੱਤਰ-ਪੂਰਵੀ ਦਿੱਲੀ ਦੇ ਹਿੰਸਾ ਪ੍ਰਭਾਵਿਤ ਇਲਾਕਿਆਂ ’ਚ ਹਾਲਾਤ ਸ਼ਾਂਤ ਪਰ ਤਣਾਅ ਵਾਲੇ ਬਣੇ ਹੋਏ ਹਨ। ਵੱਡੀ ਗਿਣਤੀ ’ਚ ਪੁਲੀਸ ਤੈਨਾਤ ਹੋਣ ਕਾਰਨ ਮੁੱਖ ਮਾਰਗਾਂ ’ਤੇ ਹੁਣ ਆਵਾਜਾਈ ’ਚ ਵਾਧਾ ਨਜ਼ਰ ਆਇਆ ਹੈ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸਥਿਤੀ ਹੁਣ ਕਾਬੂ ਹੇਠ ਹੈ। ਉਨ੍ਹਾਂ ਦੱਸਿਆ ਕਿ ਉੱਤਰ ਪੂਰਬੀ ਦਿੱਲੀ ਵਿੱਚ ਹੋਈ ਹਿੰਸਾ ਦੇ ਮਾਮਲੇ ਵਿੱਚ ਦਿੱਲੀ ਪੁਲੀਸ ਨੇ 254 ਕੇਸ ਦਰਜ ਕੀਤੇ ਹਨ ਤੇ 903 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਾਂ ਹਿਰਾਸਤ ਵਿੱਚ ਲਿਆ ਹੈ। ਉਨ੍ਹਾਂ ਦੱਸਿਆ ਕਿ ਅਸਲਾ ਐਕਟ ਤਹਿਤ 41 ਮਾਮਲੇ ਦਰਜ ਕੀਤੇ ਗਏ ਹਨ। ਪੁਲੀਸ ਅਨੁਸਾਰ ਪਿਛਲੇ ਚਾਰ ਦਿਨਾਂ ਵਿੱਚ ਉਨ੍ਹਾਂ ਨੂੰ ਦੰਗਿਆਂ ਬਾਰੇ ਕੋਈ ਸ਼ਿਕਾਇਤ ਨਹੀਂ ਮਿਲੀ ਹੈ।
ਇਸ ਤੋਂ ਪਹਿਲਾਂ ਪੱਛਮੀ ਦਿੱਲੀ ’ਚ ਹਿੰਸਾ ਦੀ ਅਫ਼ਵਾਹ ਫੈਲ ਗਈ ਜਿਸ ਕਾਰਨ ਇੱਥੋਂ ਦੇ ਸੱਤ ਮੈਟਰੋ ਸਟੇਸ਼ਨ ਬੰਦ ਕਰ ਦਿੱਤੇ ਗਏ ਪਰ ਬਾਅਦ ਵਿੱਚ ਿੲਹ ਸਟੇਸ਼ਨ ਖੋਲ੍ਹ ਦਿੱਤੇ ਗਏ। ਹਾਲਾਂਕਿ ਦਿੱਲੀ ਪੁਲੀਸ ਨੇ ਕਿਸੇ ਵੀ ਤਰ੍ਹਾਂ ਦੀ ਹਿੰਸਕ ਘਟਨਾ ਵਾਪਰਨ ਤੋਂ ਇਨਕਾਰ ਕਰਦਿਆਂ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਇਸੇ ਦੌਰਾਨ ਆਰਟ ਆਫ ਲਿਵਿੰਗ ਦੇ ਬਾਨੀ ਸ੍ਰੀ ਸ੍ਰੀ ਰਵਿਸ਼ੰਕਰ ਨੇ ਬ੍ਰਹਮਪੁਰੀ ਸਮੇਤ ਦੰਗਾ ਪ੍ਰਭਾਵਿਤ ਕੁਝ ਇਲਾਕਿਆਂ ਦਾ ਦੌਰਾ ਕੀਤਾ ਤੇ ਪੀੜਤ ਲੋਕਾਂ ਦਾ ਹੌਸਲਾ ਵਧਾਇਆ। ਇਸੇ ਦੌਰਾਨ 25 ਫਰਵਰੀ ਨੂੰ ਲਾਪਤਾ ਹੋਏ 22 ਸਾਲਾ ਮੁਹੰਮਦ ਸ਼ਹਿਬਾਜ਼ ਦੇ ਭਰਾ ਮਤਲੂਬ ਨੇ ਮੰਗ ਕੀਤੀ ਹੈ ਕਿ ਕਰਾਵਲ ਨਗਰ ਤੋਂ ਸੜੀ ਹੋਈ ਮਿਲੀ
HOME ਚਾਰ ਹੋਰ ਲਾਸ਼ਾਂ ਮਿਲਣ ਨਾਲ ਤਣਾਅ ਵਧਿਆ