(ਸਮਾਜ ਵੀਕਲੀ)
ਉਠ ਜਾਗ ਪੰਜਾਬੀਆ ਵੇ
ਲੱਗੀ ਖਾਣ ਖੇਤ ਨੂੰ ਵਾੜ।
ਇਹ ਹਾਕਮ ਤੇਰੇ ਆਪਣੇ
ਦਿੱਤਾ ਫਰਮਾਨ ਇੱਕ ਹੈ ਚਾੜ੍ਹ
ਸਦੀਆਂ ਤੋਂ ਸੀ ਲੁੱਟ ਰਿਹਾ
ਇਹ ਹੁਣ ਵੀ ਰਿਹੈ ਲਿਤਾੜ ।
ਕਾਲੇ ਕਾਨੂੰਨ ਨੇ ਪਾਸ ਕੀਤੇ
ਲੈ ਕੇ ਲਾਕਡਾਊਨ ਦੀ ਆੜ।
ਦਿੱਲੀ ਵੱਲ ਨੂੰ ਕੂਚ ਕਰ ਦਿਓ
ਇਹ ਚਾਂਬਲ ਗਿਆ ਬਘਿਆੜ ।
ਏਕਾ ਤੁਸੀਂ ਬਣਾ ਕੇ ਰੱਖਿਓ
ਕਿਤੇ ਹੋ ਨਾ ਜਾਇਓ ਦੋਫਾੜ ।
ਜਤਿੰਦਰ ਭੁੱਚੋ
9464129202