ਮਾਂ

ਮਨਦੀਪ ਕੌਰ ਦਰਾਜ
(ਸਮਾਜ ਵੀਕਲੀ)

ਮਾਂ ਇੱਕ ਪਿਆਰਾ ਰਿਸ਼ਤਾ ਹੈਂ ਤੂੰ,
ਰੱਬ ਦਾ ਭੇਜਿਆ ਇਕ ਫਰਿਸ਼ਤਾ ਹੈਂ ਤੂੰ ,
ਸੁਣਿਆ ਮੈਂ ਤੇਰੇ ਮੁੱਖ ਚੋਂ ਰੱਬ ਦਾ ਰੂਪ ਹੈ ਦਿਸਦਾ ,
ਤਾਂਹੀਓਂ ਹਰ ਇੱਕ ਕਵੀ ਕਰਦਾ ਹੈ ਤੈਨੂੰ ਸਿਜਦਾ,
ਤੇਰੀ ਗੋਦੀ ਦਾ ਨਿੱਘ ਹੈ ਪੋਹ ਮਾਘ ਦੀਆਂ ਧੁੱਪਾਂ ਨਾਲ ਦਾ ,
ਛੂਹ ਲਵੇ ਭਾਵੇਂ ਕੋਈ ਉੱਚੀਆਂ ਉਚਾਈਆਂ,
ਪਰ ਸਹਾਰੇ ਲਈ ਹਰ ਕੋਈ ਮਾਂ ਭਾਲਦਾ।
ਸਭ ਤੋਂ ਪਹਿਲਾਂ ਬੱਚਾ ਬੋਲਦਾ ਹੈ ਮਾਂ, ਬਸ ਮਾਂ ਨੂੰ ਹੀ ਦੇਖਣਾ ਚਾਹੇ ਹਰ ਇੱਕ ਥਾਂ, ਮਿਸ਼ਰੀ ਵਾਂਗੂੰ ਮਿੱਠੀ ਹੁੰਦੀ ਜ਼ੁਬਾਨ ਤੇਰਾ ਨਾਮ ਲਏ ਤੋੰ,
ਬੁੱਝ ਲੈਂਦੀ ਬੱਚਿਆਂ ਦਾ ਦੁੱਖ ਮਾਂ ਬਿਨਾਂ ਕਹੇ ਤੋਂ ,
ਮਾਂ ਦੇ ਵਿਛੋੜੇ ਵਿੱਚ ਕਰਾਂ ਕਿਵੇਂ ਮੈਂ ਬਿਆਨ ਬੱਚਿਆਂ ਦੇ ਹੋਏ ਹਾਲ ਦਾ ,
ਛੂਹ ਲਵੇ ਭਾਵੇਂ ਕੋਈ ਉੱਚੀਆਂ ਉਚਾਈਆਂ,
ਪਰ ਸਹਾਰੇ ਲਈ ਹਰ ਕੋਈ ਮਾਂ ਭਾਲਦਾ ।
ਬੋਹੜਾਂ ਜਿੰਨੀ ਉਮਰ ਹੋਵੇ ਰੱਬਾ ਸਭ ਦੀਆਂ ਮਾਵਾਂ ਦੀ,
ਬਣਦੀਆਂ ਨੇ ਹਿੰਮਤ ਬੱਚਿਆਂ ਦੀਆਂ ਔਖੀਆਂ ਸੌਖੀਆਂ ਰਾਹਾਂ ਦੀ,
ਯੁੱਗਾਂ ਯੁੱਗਾਂ ਤੱਕ ਸਹਾਰਾ ਦੇਵੀਂ ਰੱਬਾ ਸਭ ਨੂੰ ਮਾਵਾਂ ਦਾ,
ਰੱਬ ਲੈ ਨੀ ਸਕਦਾ ਆਨੰਦ ਇਨ੍ਹਾਂ ਮਿੱਠੀਆਂ ਛਾਵਾਂ ਦਾ,
ਭੁੱਲਦਾ ਨਹੀਂ ਸਵਾਦ ਮਾਂ ਦੇ ਹੱਥ ਦੀ ਬਣੀ ਹੋਈ ਦਾਲ ਦਾ,
ਛੂਹ ਲਵੇ ਭਾਵੇਂ ਕੋਈ ਉੱਚੀਆਂ ਉਚਾਈਆਂ,
ਪਰ ਸਹਾਰੇ ਲਈ ਹਰ ਕੋਈ ਮਾਂ ਭਾਲਦਾ ।

ਮਨਦੀਪ ਕੌਰ ਦਰਾਜ
                    98775-67020

Previous articleਹਾਕਮਾਂ ਨੂੰ ਪੁਕਾਰ
Next articleਚਾਂਬਲ ਗਿਆ ਬਘਿਆੜ