ਗੱਲ ਪੰਜਾਬ ਦੀ

(ਸਮਾਜ ਵੀਕਲੀ)

ਗੱਲ ਕਰੀਏ ਪੰਜਾਬ ਦੀ ਕਿਹੜੇ ਰਾਹੇ ਤੁਰਿਆ
ਗੱਭਰੂਆਂ ਨੂੰ ਦੇਖਲੋ ਕਿਵੇਂ ਨਸ਼ਿਆਂ ਨੇ ਫੜਿਆ

ਚਰਸ ਸਮੈਕ ਚਿੱਟਾ ਪਤਾ ਨਹੀਂ ਕਿੱਧਰੋਂ ਆਇਆ
ਖਾਕੀ ਖਾਦੀ ਨੇ ਰਲ ਕੇ ਘਰ ਘਰ ਪਹੁੰਚਾਇਆ
ਵਾੜ ਹੀ ਖੇਤ ਨੂੰ ਖਾ ਗਈ ਤਾਂਹੀ ਵਿਹੜਾ ਰੁੜਿਆ
ਗੱਭਰੂਆਂ ਨੂੰ ਦੇਖਲੋ ਕਿਵੇਂ ਨਸ਼ਿਆਂ ਨੇ ਫੜਿਆ

ਪੰਜ ਦਰਿਆਵਾਂ ਦੀ ਧਰਤੀ ਹੋਈ ਸੁੱਕ ਕੇ ਬੰਜ਼ਰ
ਲੀਡਰਾਂ ਨੇ ਇਹਦੇ ਪਿੱਠ ਤੇ ਮਾਰਿਆ ਹੈ ਖੰਜ਼ਰ
ਨਹਿਰੀ ਪਾਣੀ ਇਸ ਦਾ ਦੂਜੇ ਰਾਜਾਂ ‘ਚ ਵੜਿਆ
ਗੱਭਰੂਆਂ ਨੂੰ ਦੇਖਲੋ ਕਿਵੇਂ ਨਸ਼ਿਆਂ ਨੇ ਫੜਿਆ

ਕਦੇ ਗਾਉਂਦੇ ਸੀ ਸੂਰਮਿਆਂ ਦੀਆਂ ਢਾਡੀ ਵਾਰਾਂ
ਅੱਜ ਲੱਚਰਤਾ ਨੇ ਤੋੜੀਆਂ ਵਿਰਸੇ ਦੀਆਂ ਤਾਰਾਂ
ਪੀ ਕੇ ਪਾਉਂਦੇ ਖੌਰੂ ਸ਼ਰਮਾਂ ਨੂੰ ਲਾਹਕੇ ਧਰਿਆ
ਗੱਭਰੂਆਂ ਨੂੰ ਦੇਖਲੋ ਕਿਵੇਂ ਨਸ਼ਿਆਂ ਨੇ ਫੜਿਆ

ਇੱਥੇ ਧਰਮ ਦੇ ਨਾਂ ਤੇ ਖੁੱਲ੍ਹ ਗਏ ਕਈ ਧੰਦੇ ਖੋਟੇ
ਵਿਹਲੇ ਖਾਕੇ ਬੂਬਨਿਆਂ ਨੇ ਢਿੱਡ ਕਰ ਲਏ ਮੋਟੇ
ਭਰਮਾਂ ਵਾਲਾ ਜਾਲ ਇਨ੍ਹਾਂ ਪਾਖੰਡੀਆਂ ਦਾ ਬੁਣਿਆ
ਗੱਭਰੂਆਂ ਨੂੰ ਦੇਖਲੋ ਕਿਵੇਂ ਨਸ਼ਿਆਂ ਨੇ ਫੜਿਆ

ਅੰਗਰੇਜ਼ੀ ਪੜ੍ਹਾਈ ਬੱਚਿਆਂ ਤੋਂ ਸੱਭਿਅਤਾ ਖੋਵੇ
ਸਾਡੀ ਮਾਂ ਬੋਲੀ ਪੰਜਾਬੀ ਖੂੰਜੇ ਲੱਗ ਲੱਗ ਰੋਵੇ
ਊੜਾ ਐੜਾ ਨਾ ਜਾਵੇ ਕਿਸੇ ਤੋਂ ਹੁਣ ਪੂਰਾ ਪੜ੍ਹਿਆ
ਗੱਭਰੂਆਂ ਨੂੰ ਦੇਖਲੋ ਕਿਵੇਂ ਨਸ਼ਿਆਂ ਨੇ ਫੜਿਆ

ਗੁਰਮੀਤ ਸਿੰਘ ਸੋਹੀ
ਪਿੰਡ -ਅਲਾਲ (ਧੂਰੀ)
ਮੋਬਾਈਲ 9217981404

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੋਕ ਹਿੱਤ ਬਣੇ ਕਨੂੰਨਾਂ ਵੱਲ ਸਰਕਾਰ ਤੇ ਪ੍ਰਸ਼ਾਸਨ ਬੋਲੀ ਤੇ ਅੰਨ੍ਹੀ
Next articleਅੱਸੂ ਦਾ ਮਹੀਨਾ