ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਗੁਰੂ ਮਿਉਜ਼ਕ ਕੰਪਨੀ ਵਲੋਂ ਉਭਰਦੇ ਨੌਜਵਾਨ ਗਾਇਕ ਗੁਰਸੇਵਕ ਦਾ ਗੀਤ ਪਰਵਾਹ 8 ਅਕਤੂਬਰ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਸੰਬੰਧ ਵਿਚ ਜਾਣਕਾਰੀ ਦਿੰਦੇ ਹੋਏ ਗੁਰੂ ਮਿਉਜ਼ਕ ਕੰਪਨੀ ਦੇ ਮੈਂਬਰਾਂ ਨੇ ਦੱਸਿਆ ਕਿ ਪਰਵਾਹ ਗੀਤ ਦੇ ਬੋਲਾਂ ਨੂੰ ਆਪਣੀ ਕਲਮ ਦੇ ਨਾਲ ਗੁਰਸੇਵਕ ਨੇ ਸਿੰਗਾਰਿਆ ਹੈ ਅਤੇ ਕੰਪੋਜਿੰਗ ਵੀ ਆਪ ਹੀ ਕੀਤਾ ਹੈ। ਇਸ ਗੀਤ ਨੂੰ ਮਿਉਜ਼ਕ ਸ਼ਿਪੂ ਗਗਨ ਨੇ ਦਿੱਤਾ ਹੈ ਅਤੇ ਗੀਤ ਦੇ ਵੀਡਿਓ ਡਾਇਰੈਕਟਰ ਕਰਨ ਸੈਣੀ ਹਨ। ਇਸ ਗੀਤ ਦੀ ਵੀਡਿਓ ਦੀ ਸ਼ੂਟਿੰਗ ਜ਼ਿਲਾ ਹੁਸ਼ਿਆਰਪੁਰ ਦੇ ਵੱਖ-ਵੱਖ ਹਿੱਸਿਆ ਦੇ ਵਿਚ ਕੀਤੀ ਗਈ ਹੈ। ਇਸ ਵਿਚ ਅਲੀਸ਼ਾ ਸ਼ਰਮਾ ਤੇ ਅਭੀ ਮਨੀ ਨੇ ਮਾਡਿਗ ਕੀਤੀ ਹੈ। ਮਿਕਸ ਮਾਸਟਰ ਸ਼ਿਵਾ ਮਲਿਕ ਅਤੇ ਪੋਸਟਰ ਦਾ ਡਾਜ਼ਾਇਨ ਏਐਸ ਿਏਸ਼ਨ ਵਲੋਂ ਕੀਤਾ ਗਿਆ ਹੈ। ਗੁਰੂ ਮਿਉਜ਼ਕ ਕੰਪਨੀ ਦੇ ਮੈਂਬਰਾਂ ਅਤੇ ਗਾਇਕ ਗੁਰਸੇਵਕ ਨੇ ਕਿਹਾ ਕਿ ਦਰਸ਼ਕਾਂ ਨੂੰ ਇਹ ਗੀਤ ਬਹੁਤ ਹੀ ਪਸੰਦ ਆਵੇਗਾ ਅਤੇ ਉਮੀਦ ਹੈ ਕਿ ਲੋਕ ਇਸਨੂੰ ਪਹਿਲਾਂ ਦੇ ਗੀਤਾਂ ਦੀ ਤਰਾਂ ਹੀ ਪਿਆਰ ਦੇਣਗੇ।
HOME ਗੁਰੂ ਮਿਉਜ਼ਕ ਕੰਪਨੀ ਵਲੋਂ ਗੁਰਸੇਵਕ ਦਾ ਪਰਵਾਹ ਗੀਤ ਭਲਕੇ ਕੀਤਾ ਜਾਵੇਗਾ ਰਿਲੀਜ਼