“ਗੁਰੂ ਦੀਆਂ ਲਾਡਲੀਆਂ ਫੌਜਾਂ” ਧਾਰਮਿਕ ਰਚਨਾ ਲੈ ਕੇ ਜਲਦ ਆ ਰਿਹਾ ਹੈ ਗਾਇਕ ਹਰਜਿੰਦਰ ਵਿਰਦੀ

ਸਮਾਜ ਵਿਕਲੀ(ਸੂਨੈਨਾ ਭਾਰਤੀ ਜਲੰਧਰ)- ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਮਹਾਨ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਧਾਰਮਿਕ ਰਚਨਾ “ਗੁਰੂ ਦੀਆਂ ਲਾਡਲੀਆਂ ਫੌਜਾਂ” ਲੈਕੇ ਜਲਦ ਸੰਗਤਾਂ ਵਿਚ ਹਾਜ਼ਰੀ ਲਗਵਾਉਣ ਆ ਰਿਹਾ ਹੈ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲਾ ਸੁਰੀਲਾ ਗਾਇਕ “ਹਰਜਿੰਦਰ ਵਿਰਦੀ” ਇਸ ਧਾਰਮਿਕ ਰਚਨਾ ਨੂੰ ਸਤਪਾਲ ਸਤੂ ਖਾਨਪੁਰੀ ਜੀ ਨੇ ਲਿਖਿਆ ਹੈ, ਹਰਤਾਜ ਆਡਿਓ ਦੀ ਪੇਸ਼ਕਸ ਹੈ ਇਸ ਧਾਰਮਿਕ ਰਚਨਾ ਨੂੰ ਸੰਗੀਤ ਮਸ਼ਹੂਰ ਸੰਗੀਤਕਾਰ ਸਾਬੀ ਮੁਕੰਦਪੁਰੀ ਨੇ ਦਿਤਾ ਹੈ.

ਗਾਇਕ ਹਰਜਿੰਦਰ ਵਿਰਦੀ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਹੈ ਅਤੇ ਸੰਗੀਤ ਨਾਲ ਪਿਆਰ ਹੈ ਇਸ ਲਈ ਗਾਇਕੀ ਵਿੱਚ ਆਪਣਾ ਉਸਤਾਦ ਸੋਨੀ ਸਾਗਰ ਜੀ ਨੂੰ ਮੰਨਦਾ ਹੈ, ਗਾਇਕ ਹਰਜਿੰਦਰ ਵਿਰਦੀ ਨੇ ਸਮਾਜ ਦੀ ਝੋਲੀ ਵਿਚ ਅਨੇਕਾਂ ਗੀਤ ਪਾਏ ਹਨ ਪਿਛਲੇ ਸਮੇਂ ਵਿੱਚ ਸਤ ਸਮੁੰਦਰੋ ਪਾਰ ਗਏ ਉਹਨਾਂ ਲੋਕਾਂ ਦਾ ਆਪਣੇ ਵਤਨ ਆਪਣੇ ਪਰਿਵਾਰ ਪ੍ਰਤੀ ਪਿਆਰ, ਆਪਣੇ ਪੰਜਾਬ ਪੰਜਾਬੀ ਵਿਰਸੇ ਪ੍ਤੀ ਪਿਆਰ ਨੂੰ ਗੀਤ “ਪ੍ਰਦੇਸ਼” ਵਿਚ ਜ਼ਿਕਰ ਕੀਤਾ ਗਿਆ, ਇਸ “ਪ੍ਰਦੇਸ਼” ਗੀਤ ਦਾ ਲੇਖਕ ਗੀਤਕਾਰ ਰੂਪ ਲਾਲ ਜੰਡਿਆਲੀ ਵਾਕਿਆ ਹੀ ਵਧਾਈ ਦਾ ਪਾਤਰ ਹੈ ਜਿਸ ਦੀ ਕਲਮ ਨੇ ਆਪਣੇ ਘਰ ਦੇ ਜੀ ਦੇ ਦਿਲ ਦੀ ਅਵਾਜ਼ ਸਤ ਸਮੁੰਦਰੋ ਪਾਰ ਹੰਦੇ ਹੋਏ ਵੀ ਉਹਨਾਂ ਨੂੰ ਆਪਣੇ ਵਤਨ ਦੀ ਯਾਦ ਹਮੇਸ਼ਾ ਆਉਦੀਂ ਰਹਿੰਦੀ ਨਾਲ ਜੋੜਿਆ.

ਗਾਇਕ ਹਰਜਿੰਦਰ ਵਿਰਦੀ “ਗੁਰੂ ਦੀਆਂ ਲਾਡਲੀਆਂ ਫੌਜਾਂ” ਧਾਰਮਿਕ ਰਚਨਾਂ ਨੂੰ ਸੰਗਤਾਂ ਤੱਕ ਪਹੁੰਚਣ ਲਈ ਅਹਿਮ ਯੋਗਦਾਨ ਆਪਣੇ ਪਿਤਾ ਕੁਲਵਿੰਦਰ ਵਿਰਦੀ ਜੀ ਦਾ ਤਾਂ ਮਨੰਦਾ ਹੈ ਇਸ ਦੇ ਨਾਲ ਵਡਮੁੱਲਾ ਯੋਗਦਾਨ ਸਤਿਗੁਰ ਰਵਿਦਾਸ ਵੈਲਫੇਅਰ ਮਿਸ਼ਨ ਵਰਲਡਵਾਈਡ ਦੇ ਪਰਿਵਾਰ ਦਾ ਅਤੇ ਸੀ਼੍ ਗੁਰੂ ਰਵਿਦਾਸ ਸਭਾ ਯੂ.ਏ.ਈ. ਦਾ ਵੀ ਮੰਨਦਾ ਹੈ ਅਤੇ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਵੀ ਕਰਦਾ ਹੈ ਅਹਿਮ ਸਹਿਯੋਗ ਦੇਣ ਲਈ.

ਗਾਇਕ ਹਰਜਿੰਦਰ ਵਿਰਦੀ ਜੀ ਦਾ ਪਿਤਾ ਸੀ਼੍ ਕੁਲਵਿੰਦਰ ਵਿਰਦੀ ਜੀ ਨੂੰ ਵੀ ਕਵਿਤਾ ਅਤੇ ਗੀਤ ਲਿਖਣ ਦਾ ਉਚੇਚਾ ਸੌ਼ਕ ਹੈ, ਬਹੁਜਨ ਸਮਾਜ ਦੇ ਰਹਿਬਰਾਂ ਦੀ ਕਿਰਪਾ ਇਸ ਪਰਿਵਾਰ ਤੇ ਰਹੇ ਇਸ ਤਰ੍ਹਾਂ ਹੀ ਵਿਰਦੀ ਪਰਿਵਾਰ ਏਕਤਾ ਨਗਰ ਚੁਗਿਟੀ ਵਾਲਾ ਮਿਸ਼ਨ ਦੀ ਸੇਵਾ ਕਰਨ ਲਈ ਯਤਨਸ਼ੀਲ ਉਪਰਾਲੇ ਕਰਦਾ ਰਹੇ.

ਗਾਇਕ ਹਰਜਿੰਦਰ ਵਿਰਦੀ , ਕੁਲਵਿੰਦਰ ਵਿਰਦੀ ਸੀ਼੍ ਮਤਿ ਅਮਰ ਕੋਰ ,ਸੀ੍ ਮਤਿ ਸੁਨੀਤਾ , ਆਉਣ ਵਾਲੇ ਧਾਰਮਿਕ ਗੀਤ ਗੁਰੂ ਦੀਆਂ ਲਾਡਲੀਆਂ ਫੌਜਾਂ ਦੇ ਪੋਸਟਰ ਨਾਲ ਹਾਜ਼ਰੀ
Previous articleਭਾਰਤ-ਨੇਪਾਲ ਸਰਹੱਦ ’ਤੇ 5 ਪੁਲ ਦੁਬਾਰਾ ਖੋਲ੍ਹੇ
Next articleਰੇਤ ਮਾਈਨਿੰਗ ਵਿਰੁੱਧ ਕਿਸਾਨਾਂ ਦਾ ਧਰਨਾ 8 ਦਿਨ ਵੀ ਜਾਰੀ