ਰੇਤ ਮਾਈਨਿੰਗ ਵਿਰੁੱਧ ਕਿਸਾਨਾਂ ਦਾ ਧਰਨਾ 8 ਦਿਨ ਵੀ ਜਾਰੀ

9 ਫਰਵਰੀ ਤੋਂ ਹੋਵੇਗਾ ਅਗਲੀ ਰਣਨੀਤੀ ਦਾ ਐਲਾਨ-ਰਘਬੀਰ ਸਿੰਘ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਅਗਵਾਈ ਚ ਪਿੰਡ ਬਾਜਾ ਕੋਲੋਂ ਦਰਿਆ ਬਿਆਸ ਦੇ ਕੰਢੇ ਤੋਂ ਹੁੰਦੀ ਚਿੱਟੀ ਰੇਤ ਦੀ ਮਾਈਨਿੰਗ ਵਿਰੁੱਧ ਕਿਸਾਨ ਦਾ ਧਰਨਾ 8ਵੇ ਦਿਨ ਵੀ ਦਿਨ ਰਾਤ ਜਾਰੀ ਹੈ । ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਰਘਬੀਰ ਸਿੰਘ ਨੇ ਕਿਹਾ ਕਿ ਭਾਵੇਂ ਕਿਸਾਨਾਂ ਦੇ ਵਿਰੋਧ ਕਾਰਨ ਮਾਈਨਿੰਗ ਕਰਨ ਵਾਲੇ ਆਪਣੀ ਪੋਕ ਲਾਈਨ ਮਸ਼ੀਨ ਲੈ ਗਏ ਹਨ, ਪਰ ਕੰਡਾ ਮੌਜੂਦ ਹੈ, ਜਿਸ ਕਾਰਨ ਉਨ੍ਹਾਂ ਦਾ ਧਰਨਾ ਉਸ ਸਮੇਂ ਤੱਕ ਜਾਰੀ ਰਹੇਗਾ ।

ਜਦ ਤੱਕ ਇੱਥੋਂ ਕੰਡਾ ਹਟਾ ਨਹੀਂ ਦਿੱਤਾ ਜਾਂਦਾ। ਉਨ੍ਹਾਂ ਕਿਹਾ ਕਿ 9 ਫਰਵਰੀ ਦਿਨ ਮੰਗਲਵਾਰ ਨੂੰ ਇੱਥੇ ਵੱਡਾ ਇਕੱਠ ਕਰਕੇ ਕਿਸਾਨਾਂ ਦੀ ਸਲਾਹ ਨਾਲ ਅਗਲਾ ਪ੍ਰੋਗਰਾਮ ਦਿੱਤਾ ਜਾਵੇਗਾ l ਉਨ੍ਹਾਂ ਕਿਹਾ ਕਿ ਜਿਹੜਾ ਪ੍ਰੋਗਰਾਮ ਦੇਣਾ ਹੈ ਉਸ ਨਾਲ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਜਾਣੀ ਹੈ ਕਿਉਂ ਕਿ ਉਨ੍ਹਾਂ ਨੇ ਕਿਸਾਨਾਂ ਦੇ ਸਬਰ ਦਾ ਇਮਤਿਹਾਨ ਲੈਣ ਦੀ ਹੱਦ ਪਾਰ ਕਰ ਦਿੱਤੀ ਹੈ।ਜਿਸ ਕਾਰਨ ਮਜਬੂਰਨ ਉਹ ਤਿੱਖਾ ਸੰਘਰਸ਼ ਕਰਨ ਲਈ ਤਿਆਰ ਹਨ। ਇਸ ਮੌਕੇ ਸ਼ਮਸ਼ੇਰ ਸਿੰਘ ਰੱਤੜਾ ,ਬਲਵਿੰਦਰ ਸਿੰਘ ਸੋਢੀ ,ਰੇਸ਼ਮ ਸਿੰਘ ਸਾਬਕਾ ਜ਼ਿਲ੍ਹਾ ਅੰਕੜਾ ਅਫਸਰ ,ਤਰਲੋਕ ਸਿੰਘ ਮੰਗੂਪੁਰ, ਹੁਕਮ ਸਿੰਘ, ਮੋਹਣ ਸਿੰਘ ,ਬਚਿੱਤਰ ਸਿੰਘ, ਆਦਿ ਹਾਜ਼ਰ ਸਨ।

Previous article“ਗੁਰੂ ਦੀਆਂ ਲਾਡਲੀਆਂ ਫੌਜਾਂ” ਧਾਰਮਿਕ ਰਚਨਾ ਲੈ ਕੇ ਜਲਦ ਆ ਰਿਹਾ ਹੈ ਗਾਇਕ ਹਰਜਿੰਦਰ ਵਿਰਦੀ
Next articleਪਵਿੱਤਰ ਵੇਈਂ ਤੇ ਝਾੜੂ ਫੇਰ ਕੀਤਾ ਆਮ ਆਦਮੀ ਪਾਰਟੀ ਨੇ ਕੀਤਾ ਚੋਣ ਮੁਹਿੰਮ ਦਾ ਆਗਾਜ਼