ਗੁਰੂ ਗ੍ਰੰਥ ਸਾਹਿਬ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ – ਕੈਪਟਨ

  • ਬੇਅਦਬੀ ਕਾਂਡ ਅਤੇ ਬਹਿਬਲ ਕਲਾ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਲਈ ਦੋ ਵਿਸੇਸ ਜਾਂਚ ਟੀਮਾਂ ਕਰ ਰਹੀਆਂ ਹਨ ਜਾਂਚ
  • ਮੁੱਖ ਮੰਤਰੀ ਨੇ ਹਫਤਾਵਾਰੀ ਫੇਸ ਬੁਕ ਲਾਈਵ ਸੈਸ਼ਨ – ਕੈਪਟਨ ਨੂੰ ਪੁਛੋ ਤਹਿਤ ਫਰੀਦਕੋਟ ਦੇ ਵਸਨੀਕ ਦੇ ਸਵਾਲ ਦਾ ਦਿੱਤਾ ਜਵਾਬ

ਫਰੀਦਕੋਟ (ਸਮਾਜਵੀਕਲੀ) – ਅੱਜ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਹਫਤਾਵਾਰੀ ਫੇਸਬੁੱਕ ਲਾਈਵ ਸੈਸ਼ਨ ‘ਕੈਪਟਨ ਨੂੰ ਪੁੱਛੋਂ’ ਵਿਚ ਫਰੀਦਕੋਟ ਦੇ ਵਿਅਕਤੀ ਗਗਨਦੀਪ  ਸਿੰਘ ਦੇ ਸਵਾਲ ਦੇ ਜਵਾਬ ਵਿਚ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਕਾਂਡ,ਬਹਿਬਲ ਕਲਾ ਅਤੇ ਕੋਟਕਪੂਰਾ ਗੋਲੀ ਕਾਂਡ ਵਿਚ ਸ਼ਾਮਿਲ ਦੋਸ਼ੀਆਂ ਨੂੰ ਕਿਸੇ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਪੰਜਾਬ ਸਰਕਾਰ ਵੱਲੋਂ ਦੋ ਵਿਸ਼ੇਸ਼ ਜਾਂਚ ਟੀਮਾਂ (ਐਸ ਆਈ ਟੀ) ਸਥਾਪਿਤ ਕੀਤੀਆਂ ਗਈਆਂ ਹਨ ਜਿਨ੍ਹਾਂ ਵਿਚੋਂ ਇੱਕ ਦੀ ਅਗਵਾਈ ਡੀ.ਆਈ.ਜੀ. ਰਣਵੀਰ ਸਿੰਘ ਖਟੜਾ ਅਤੇ ਗੋਲੀ ਕਾਂਡ ਜਾਂਚ ਦੀ ਅਗਵਾਈ ਆਈ ਜੀ ਕੁੰਵਰ ਵਿਜੇ ਪ੍ਰਤਾਪ ਵੱਲੋਂ ਕੀਤੀ ਜਾ ਰਹੀ ਹੈ।

ਇਸ ਸਬੰਧ ਵਿਚ ਦੋਵਾਂ ਜਾਂਚ ਟੀਮਾਂ ਵੱਲੋਂ ਹੁਣ ਤੱਕ ਕਾਫੀ ਸੱਚ ਸਾਹਮਣੇ ਲਿਆਂਦਾ ਜਾ ਚੁੱਕਾ ਹੈ। ਮੁੱਖ ਮੰਤਰੀ ਨੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਪੰਜਾਬ ਦੇ ਲੋਕ ਅਮਨ ਪਸੰਦ ਹਨ ਅਤੇ ਕੋਈ ਵੀ ਕਿਸੇ ਵੀ ਧਰਮ ਦਾ ਲੋਕ ਨਹੀਂ ਚਾਹੁੰਦਾ ਕਿ ਗੁਰੂ ਸਾਹਿਬ ਦੀ ਬੇਅਦਬੀ ਹੋਵੇ, ਉਨ੍ਹਾਂ ਕਿਹਾ ਕਿ ਦੋਸ਼ੀਆਂ ਨੇ ਘਿਨਾਉਣੀ ਕਾਰਵਾਈ ਕੀਤੀ ਹੈ ਅਤੇ ਦੋਵਾਂ ਜਾਂਚ ਟੀਮਾਂ ਵੱਲੋਂ ਇਸ ਸਬੰਧ ਵਿਚ ਦੋਸ਼ੀਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਤੇ ਇਸ ਸਬੰਧ ਵਿਚ ਅਦਾਲਤ ਵੱਲੋਂ ਕਾਨੂੰਨ ਅਨੁਸਾਰ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।

ਇਸ ਤੋਂ ਇਲਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਮਹਾਂਮਾਰੀ ਦੇ ਟਾਕਰੇ ਅਤੇ ਇਸ ਦੇ ਖਾਤਮੇ ਲਈ ਸਿਹਤ ਵਿਭਾਗ ਅਤੇ ਸਰਕਾਰ ਵੱਲੋਂ ਜਾਰੀ  ਹਦਾਇਤਾਂ ਤੇ ਅਮਲ ਕਰਨ ਅਤੇ ਸਮੇਂ ਸਮੇਂ ਤੇ ਸਾਬਣ ਜਾਂ ਸੈਨੇਟਾਈਜ਼ਰ ਨਾਲ ਹੱਥ ਸਾਫ ਕਰਦੇ ਰਹਿਣ ਅਤੇ ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਲੋਕ ਮਾਸਕ ਘਰਾਂ ਅਤੇ ਕੰਮ ਵਾਲੀਆਂ ਥਾਵਾਂ ਤੇ ਵੀ ਪਾਉਣ ਕਿਉਂਕਿ ਇਸ ਸਬੰਧੀ ਵੱਖ ਵੱਖ ਖੋਜ਼ਾਂ ਤੋਂ ਸਾਹਮਣੇ ਆਇਆ ਹੈ ਕਿ ਮਾਸਕ ਨਾਲ ਕਰੋਨਾ ਮਹਾਂਮਾਰੀ ਨੂੰ 70 ਪ੍ਰਤੀਸ਼ਤ ਰੋਕਿਆ ਜਾ ਸਕਦਾ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਿਥੇ ਇਸ ਦੇ ਇਲਾਜ ਲਈ ਬੇਹਤਰ ਪ੍ਰਬੰਧ ਕੀਤੇ ਗਏ  ਹਨ ਉਥੇ ਹੀ ਹੁਣ ਰਾਜ ਵਿਚ ਟੈਸਟ ਦੀ ਸਮਰੱਥਾ 10 ਹਜ਼ਾਰ ਰੋਜ਼ਾਨਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਦੂਜੇ ਰਾਜਾਂ ਦੇ ਮੁਕਾਬਲੇ ਭਾਵੇ  ਪੰਜਾਬ ਵਿਚ ਕਰੋਨਾ ਦੀ ਸਥਿਤੀ ਅਜੇ ਠੀਕ ਹੈ ਪਰ ਸਾਨੂੰ ਅਜੇ ਵੀ ਇਸ ਤੇ ਕਾਬੂ ਪਾਉਣ ਲਈ ਸਾਵਧਾਨੀਆਂ ਵਰਤਣ ਵੱਲ ਵਿਸੇਸ ਧਿਆਨ ਦੇਣਾ ਚਾਹੀਦਾ ਹੈ ਤਾਂ ਜ਼ੋ ਅਸੀਂ ਕਰੋਨਾ ਮਹਾਂਮਾਰੀ ਤੇ ਜਿੱਤ ਪ੍ਰਾਪਤ ਕਰ ਸਕੀਏ।

Previous articleਰਾਜਨਾਥ ਸਿੰਘ ਵੱਲੋਂ ਕੰਟਰੋਲ ਰੇਖਾ ਨੇੜਲੀ ਚੌਕੀ ਦਾ ਦੌਰਾ
Next articleਸਾਰੇ ਸਰਕਾਰੀ -ਤੰਤਰ ਦੇ ਮੈਗਾ ਪੁਨਰ-ਗਠਨ ( ਰੀਸਟ੍ਰਿਕਚਰਿੰਗ ) ਦੀ ਤਿਆਰੀ ‘ਚ ਕੈਪਟਨ ਸਰਕਾਰ – ਹਰ ਮਹਿਕਮੇ ਹਰ ਡੈਡ ਲਾਈਨ ਤਹਿ