ਗੁਰਬਾਣੀ ਦੇ ਸੁੰਦਰ ਲਿਖਾਈ ਚ ਭਾਗ ਲੈਣ ਵਾਲੇ ਬੱਚਿਆਂ ਨੂੰ ਕੀਤਾ ਸਨਮਾਨਿਤ

ਮਹਿਤਪੁਰ (ਸਮਾਜ ਵੀਕਲੀ) (ਨੀਰਜ ਵਰਮਾ  )  ਏਕਮ ਪਬਲਿਕ ਸਕੂਲ ਮਹਿਤਪੁਰ ਵਿਖੇ ਸਹਿਜ ਪਾਠ ਲਹਿਰ ਦੁਆਰਾ ਚਲਾਈ ਜਾ ਰਹੀ ਲਹਿਰ ਦੇ ਅਧੀਨ ਸਕੂਲ ਵਿਖੇ ਅਨੰਦ ਸਾਹਿਬ ਸਟੀਕ ਗੁਰਬਾਣੀ ਦੇ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ ਅਤੇ ਜਿਸ ਵਿਚ 47 ਬੱਚਿਆਂ ਨੇ ਭਾਗ ਲਿਆ ।  ਪਹਿਲੇ ਤੇ ਦੂਜੇ ਦਰਜੇ ਤੇ ਆਉਣ ਵਾਲੇ ਵਿਦਿਆਰਥੀਆਂ ਦਾ ਵਿਸੇਸ ਸਨਮਾਨ ਕੀਤਾ ਗਿਆ ।  ਬਾਕੀ ਸਾਰੇ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਨਾਲ ਨਿਵਾਜਿਆ ਗਿਆ ।

ਬੱਚਿਆਂ ਨੂੰ ਮੌਕੇ ਤੇ ਜਾਪ ਸਾਹਿਬ ਸਟੀਕ ਭੇਟਾ ਕੀਤੀ ਗਈ। ਅਤੇ ਨਾਲ ਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲਿਟਰੇਚਰ ਵੀ ਵੰਡਿਆ ਗਿਆ ।  ਇਸ ਸਮੇਂ ਸਹਿਜ ਪਾਠ ਲਹਿਰ ਤੋਂ ਭਾਈ ਦਵਿੰਦਰ ਸਿੰਘ ਜੀ, ਬੀਬੀ ਹਰਪ੍ਰੀਤ ਕੌਰ ਹਾਜ਼ਰ ਸਨ ।  ਸਕੂਲ ਪ੍ਰਿੰਸੀਪਲ  ਮੈਡਮ ਅਮਨਦੀਪ ਕੌਰ ਅਤੇ ਮੈਨੇਜਿੰਗ ਡਾਇਰੈਕਟਰ ਨਿਰਮਲ ਸਿੰਘ ਜੀ ਨੇ ਸਹਿਜ ਪਾਠ ਲਹਿਰ ਦਾ ਧੰਨਵਾਦ ਕੀਤਾ ।  ਇਸ ਸਮੇਂ ਸਕੂਲ ਸਟਾਫ ਤੇ ਮੈਡਮ ਚਰਨਜੀਤ ਕੌਰ, ਸਵਪਨਦੀਪ ਕੌਰ, ਦਿਨੇਸ਼ ਸ਼ਰਮਾ ਅਤੇ ਰਣਜੋਤ ਸਿੰਘ ਆਦਿ ਹਾਜ਼ਰ ਸਨ।

Previous articleAIMPLB to hold online series on legal issues
Next articleBrunei extends border closure with Malaysia due to Covid-19