(ਸਮਾਜ ਵੀਕਲੀ)
ਕੈਨਵਸ ਉੱਤੇ ਉਸਦਾ ਚਿਹਰਾ ਬਣ ਜਾਂਦਾ ਏ
ਜਦ ਵੀ ਗੁਜ਼ਰੇ ਵਕ਼ਤ ਦਾ ਫ਼ੇਰਾ ਬਣ ਜਾਂਦਾ ਏ
ਪਹਿਲਾਂ ਉਹ ਦਿਸਦਾ ਸੀ ਮੀਚੀਆਂ ਅੱਖਾਂ ਵਿੱਚੋਂ
ਹੁਣ ਤਾਂ ਖੁੱਲ੍ਹੀਆਂ ਹੋਣ ਹਨੇਰਾ ਬਣ ਜਾਂਦਾ ਏ
ਜਦ ਵੀ ਉਸਨੂੰ ਚਿੱਠੀ ਪਾਉਣ ਦਾ ਦਿਲ ਹੋਇਆ ਏ
ਜਿਵੇਂ ਚੁਫ਼ੇਰੇ ਜੱਗ ਦਾ ਘੇਰਾ ਬਣ ਜਾਂਦਾ ਏ
ਉਸਨੂੰ ਬੜੀ ਸਹੂਲਤ ਦੇ ਰੱਖੀ ਏ ਦਿਲ ਨੇ
ਕਦੇ ਪਰਾਇਆ ਕਦੇ ਉਹ ਮੇਰਾ ਬਣ ਜਾਂਦਾ ਏ
……….✍️ ਡਾ. ਹਰਦੀਪ ਸਿੰਘ