ਗੀਤ

(ਸਮਾਜ ਵੀਕਲੀ)

ਸੁਣਿਐ ਗੱਲ ਹੈ ਸੱਚੀ ਆਦਿ ਜੁਗਾਦਾਂ ਦੀ
ਹੁੰਦੀ ਨਹੀਂ ਸਰਹੱਦ ਕਦੇ ਵੀ ਯਾਦਾਂ ਦੀ

ਬਾਪੂ ਇੱਕੋ ਮਾਂ ਵੀ ਇੱਕੋ ਥਾਂ ਵੀ ਇੱਕੋ ਹੈ
ਇੱਕੋ ਈ ਦੇਹਲੀ ਹੁੰਦੀ ਏ ਫ਼ਰਿਆਦਾਂ ਦੀ

ਰੱਬ ਨੇ ਮਜ੍ਹਬ ਬਨਾਏ ਨਹੀਂ ਸੀ ਏਸੇ ਲਈ
ਉਹ ਜਾਣੂ ਸੀ ਇਹ ਨੇ ਜੜ੍ਹ ਫਸਾਦਾਂ ਦੀ

ਇੱਕ ਵੀ ਸਾਹ ਬਜਾਰੋਂ ਕਹਿੰਦੇ ਮਿਲਦਾ ਨਹੀਂ
ਮੂਰਖਤਾਈ ਹੈ ਫਿਰ ਨਿੱਘ੍ਹ ਜਾਇਦਾਦਾਂ ਦੀ

ਵੱਧ ਉਪਜ ਦੇ ਲਾਲਚ ਜ਼ਹਿਰੀ ਅਨਾਜ ਕਰੇ
ਵੇਖ ਕਿਸਾਨਾ ਕਰਾਮਾਤ ਤੂੰ ਖਾਦਾਂ ਦੀ

ਹਰ ਆਗੂ ਤਕਰੀਰ ਤੋਂ ਪਹਿਲਾਂ ਸੋਚੇ ਜੇ
ਅਸਲੀ ਕਾਰਨ ਹੁੰਦੀ ਜੀਭ ਵਿਵਾਦਾਂ ਦੀ

ਮੁਸ਼ਕਿਲ ਔਖੇ ਸੌਖੇ ਬੰਦਾ ਸਹਿ ਲੈਂਦੈ
ਮਾੜੀ ਹਰਕਤ ਮਾਰੇ ਸਦਾ ਔਲਾਦਾਂ ਦੀ

ਇਸ ਆਲਮ ਤੋਂ ਤੂੰ ਵੀ ਕਿੱਥੇ ਵੱਖਰਾ ਏਂ
ਪੱਟੀ ਹੋਈ ਦੁਨੀਆਂ ਰਾਜ਼ ਸਵਾਦਾਂ ਦੀ

ਬਲਵਿੰਦਰ ਸਿੰਘ ਰਾਜ਼

9872097217

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਏਹੁ ਹਮਾਰਾ ਜੀਵਣਾ ਹੈ – 86”
Next articleਤੇਰੀ ਚਾਹਤ