ਕਿਸਾਨਾਂ ਦੇ ਸੰਗਰਸ਼ ਨੂੰ ਦੇਖਦੇ ਹੋਏ ਕਿਸਾਨਾਂ ਤੇ ਇਸੇ ਤਰਾਂ ਗੀਤ ਗਾ ਕੇ ਹਾਜ਼ਰੀ ਲਗਾਵਾਂਗਾ- ਬਿੱਲੂ ਭੌਰ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਗਾਇਕ ਬਿੱਲੂ ਭੌਰ ਵਾਲੇ ਨੇ ਕਿਸਾਨੀ ਸੰਗਰਸ਼ ਪ੍ਰਤੀ ਇਕ ਹੋਰ ਗੀਤ ਟਾਈਟਲ ਦਿੱਲੀਏ ਹੱਕ ਸਦਾ ਖੋਹਣੇ ਪੈਦੇ ਨੇ ਅੱਜ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਦੁਆਰਾ ਰਿਲੀਜ਼ ਕੀਤਾ ਗਿਆ। ਇਸ ਗੀਤ ਲਈ ਸਾਬੀ ਚੀਨੀਆਂ ਵੱਲੋ ਅਤੇ ਮਿਊਜਿਕ ਸ਼ਿਵਰਾਜਾਣੀ ਰਿਕਾਰਡਜ਼ ਅਤੇ ਬੱਬਲੂ ਸਨਿਆਜ ਦਾ ਵਿਸ਼ੇਸ਼ ਸਹਿਯੋਗ ਹੈ। ਉਥੇ ਹੀ ਇਸ ਦੀ ਵੀਡੀਓ ਸ਼ੂਟਿੰਗ ਸਨਮ ਫ਼ਿਲਮ ਪ੍ਰੋਡਕਸ਼ਨ ਵੱਲੋ ਤਿਆਰ ਕੀਤੀ ਗਈ ਹੈ। ਗਾਇਕ ਬਿੱਲੂ ਭੌਰ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕੇ ਐਸ ਗੀਤ ਵਿਚ ਕਿਸਾਨਾਂ ਦੇ ਹੱਕ ਵਿਚ ਹਾਂ ਦਾ ਨਾਆਰਾ ਮਾਰਿਆ ਹੈ।
ਜੋ ਭਾਰਤ ਸਰਕਾਰ ਵੱਲੋ ਤਿੰਨ ਮਤੇ ਅਜੇ ਤੱਕ ਵਾਪਸ ਲੈਣ ਦੀ ਗੱਲ ਨਹੀਂ ਕੀਤੀ ਜਾ ਰਹੀ ।ਅਸੀਂ ਉਸ ਦਾ ਵਿਰੋਧ ਕਰਦੇ ਹਾਂ। ਬਿੱਲੂ ਭੌਰ ਨੇ ਕਿਹਾ ਕੇ ਜੇ ਮੋਦੀ ਸਰਕਾਰ ਆਪਣੀ ਜਿੱਦ ਤੇ ਅੜੀ ਹੋਈ ਫਿਰ ਘੱਟ ਅਸੀਂ ਵੀ ਨਹੀਂ ਹਾਂ ਅਤੇ ਇਹ ਗੀਤ ਤੁਹਾਡੇ ਤੱਕ ਪੁਹੁੰਚਾਉਣ ਲਈ ਲਈ ਸਹਿਜੋਗ ਦਿਤਾ । ਸਾਬੀ ਚੀਨੀਆਂ ਵਿਕੀ ਚੀਨੀਆਂ, ਪ੍ਰਧਾਨ ਪ੍ਰੈਸ ਕਲੱਬ ਸੁਰਿੰਦਰ ਸਿੰਘ ਬੱਬੂ, ਰਿਗਲ ਰੈਸਟੋਰੈਂਟ ਇਟਲੀ ਤੋਂ ਲਖਵਿੰਦਰ ਸਿੰਘ, ਜਸਵੀਰ ਸਿੰਘ ਲਾਡੀ, ਰਵੀ ਯਾਮਹਾ,ਰਾਣਾ ਡਡਵਿੰਡੀ, ਮਨਜੀਤ ਮਾਨ, ਕੁਲਵਿੰਦਰ ਸੰਗਿੜ੍ਹਦਾ, ਸਿਮਰਨਜੀਤ ਸਿੰਘ. ਪ੍ਰਵੇਜ ਭੱਟ, ਮੰਗਾ ਹਾਂਡਾ. ਸਤਨਾਮ ਸਿੰਘ ਨਾਮੀ ਕਬੱਡੀ ਕੋਚ ਅਸ਼ਵਨੀ ਮਹਿਤਪੁਰ, ਗੋਨੀ ਪਹਿਲਵਾਨ, ਡਾਕਟਰ ਅਵਤਾਰ ਸਿੰਘ,ਓਹਨਾ ਕਿਹਾ ਕਿ ਮੇਰੇ ਸਾਰੇ ਸਰੋਤਿਆ ਦਾ ਦਿਲੋਂ ਧੰਨਵਾਦ ਹੈ। ਜੋ ਮੇਰੇ ਗੀਤਾ ਨੂੰ ਪਿਆਰ ਕਰਦੇ ਹਨ ।