ਗਾਨੀ …

(ਸਮਾਜ ਵੀਕਲੀ)

ਗਾਨੀ …

ਵੇ ਸਾਂਭ ਸਾਂਭ ਰੱਖੀ ਸੋਹਣਿਆ
ਅਸਾਂ ਪਿਆਰ ਤੇਰੇ ਦੀ ਨਿਸ਼ਾਨੀ

ਆਰੀ …

ਹਾਏ ਚੰਨ ਤਾਰਿਆਂ ਨਾਲ ਪਾ ਬਾਤਾਂ
ਰਾਤ ਲੰਘਾਈ ਮਸਾਂ ਚੰਦਰੀ ਸਾਰੀ

ਤਾਰੇ …

ਵੇ ਬਿਨ ਤੇਰੇ ਮੇਰਿਆ ਮੱਖਣਾ
ਨਹੀਂਓ ਹੁੰਦੇ ਨੇ ਸਾਡੇ ਗੁਜ਼ਾਰੇ

ਰਾਈ …

ਵੇ ਯਾਦ ਤੇਰੀ ਸੋਹਣਿਆ ਸੱਜਣਾ
ਇਕ ਪਲ ਵੀ ਨਾ ਅਸਾਂ ਭੁਲਾਈ

ਪਤਾਸੇ …

ਵੇ ਇਕ ਵਾਰੀ ਦਿਖਾ ਜਾ ਮੁੱਖੜਾ
ਮੋਈ ਜਿੰਦ ਨੂੰ ਦੇ ਜਾ ਦਿਲਾਸੇ |

ਰਜਿੰਦਰ ਰੇਨੂੰ

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਐ ਜ਼ਿੰਦਗੀ
Next articleਲੋਕ ਤੱਥ