ਲੋਕ ਤੱਥ

(ਸਮਾਜ ਵੀਕਲੀ)

ਕੁਦਰਤ ਤੇਰੀ ਦੇ ਰੰਗ ਮਾਲਕਾ ਤੇਰੀਆਂ ਬੇਪਰਵਾਹੀਆਂ
ਇੱਕੋ ਚੱਕ ਤੇ ਇੱਕੋ ਮਿੱਟੀ ਵਿੱਚੋਂ ਮੰਘੀਆਂ ਦੋ ਬਣਾਈਆਂ
ਇਕਨਾ ਦੇ ਵਿਚ ਨੇ ਪਾਉਂਦੀਆਂ ਘਿਓ ਸੁਆਣੀਆਂ
ਮੈਂ ਸਦਕੇ ਉਹ ਵੀ ਮੰਘੀਆਂ ਨੇ ਜੋ ਗੰਦੇ ਧੌਣ ਨੂੰ ਲਾਈਆਂ
ਇਕ ਤਾਂ ਕੰਤਾਂ ਦੇ ਨਾਲ ਕਰਨ ਕਲੋਲਾਂ ਬੰਗਲਿਆਂ ਵਿੱਚ ਸੱਚ ਆਖਾਂ
ਇਕਨਾ ਨਾਰਾਂ ਦੀਆਂ ਅੱਖਾਂ ਬੁੱਤ ਬਣਾਇਆ
ਇਕ ਤਾਂ ਤਰਸਦੀਆਂ ਨੇ ਦਰ ਦਰ ਖੱਟੀ ਲੱਸੀ ਨੂੰ
ਸਹੁੰ ਤੇਰੀ ਇਕ ਨੂੰ ਦੇਵਾਂ ਮੱਝੀਆਂ ਘੋੜੀਆਂ ਗਾਈਆਂ
ਜਿਨ੍ਹਾਂ ਮੰਦੀਆਂ ਦੇ ਤਾਂ ਖਸਮ ਹੁੰਦੇ ਚੰਗੇ ਨੇ
ਉਹ ਤਾਂ ਮੰਦੀਆਂ ਵੀ ਨੇ ਚੰਗੀਆਂ ਜੱਗ ਕਹਾਇਆ
ਇਕਨਾਂ ਦੇ ਲੇਖੀਂ ਲਿਖਦੈਂ ਸੰਗ ਕਰਨਾ ਸੁਹਣੇ ਸੱਜਣਾਂ ਦਾ
ਇਕ ਤਾਂ ਫਿਰਨ ਸਿਰਾਂ ਤੋਂ ਨੰਗੀਆਂ ਸਿਰਾਂ ਦੀਆਂ ਸਾਈਆਂ
ਇਕ ਤਾਂ ਮਾਪਿਆਂ ਦਾ ਸਿਰ ਉੱਚਾ ਜੱਗ ਤੇ ਕਰਦੀਆਂ ਨੇ
ਮੈਂ ਸਦਕੇ ਦੁਨੀਆਂ ਜਾਣੇ ਪੁੱਤਰ ਬਣ ਕੇ ਕਰਨ ਕਮਾਈਆਂ
ਕਈਆਂ ਤਾਂ ਬਲੀ ਦਾਜ ਦੀ ਚੜ੍ਹ ਗਈਆਂ ਨਿਰਦੋਸ਼ੀਆਂ ਨੇ
ਇਕਨਾ ਪੜ੍ਹ ਲਿਖ ਕੇ ਸਰਕਾਰਾਂ ਆਪ ਬਣਾਈਆਂ
ਸਭਨਾਂ ਦੇ ਵਿਚ ਵਸਦੀ ਜੋਤ ਹੈ ਤੇਰੇ ਨੂਰਦੀ ਜੱਗ ਜਾਣੇ
ਕਿਧਰੇ ਚਾਨਣ ਕਰਦਾ ਕਿਧਰੇ ਅੱਗਾਂ ਲਾਈਆਂ
ਪੁੱਤਰ ਜੰਮ ਕੇ ਇੱਕ ਤਾਂ ਮੋਂਹਦੀਆਂ ਮਾਣ ਸ਼ਰੀਕੇ ਤੋਂ
ਕੀ ਦੋਸ਼ ਉਨ੍ਹਾਂ ਦਾ ਰਣਜੀਤ ਜੋ ਬਾਂਝ ਬਣਾਈਆਂ।

ਡਾਕਟਰ ਰਣਜੀਤ

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗਾਨੀ …
Next articleਘੱਟਦੇ ਜਾ ਰਹੇ ਸੰਸਕਾਰ…..