ਗਾਇਕ ਸੋਹਣ ਸ਼ੰਕਰ ਨੇ ਕਿਹਾ ‘ਧੰਨ ਸਤਿਗੁਰ ਦੀ ਬਾਣੀ’

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਪ੍ਰਸਿੱਧ ਪੰਜਾਬੀ ਗਾਇਕ ਸੋਹਣ ਸ਼ੰਕਰ ਵਲੋਂ ਵੀ ਸ਼੍ਰੀ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦੀਆਂ ਹਾਰਦਿਕ ਸ਼ੁੱਭ ਕਾਮਨਾਵਾਂ ਦਿੰਦਿਆਂ ਖੂਬਸੂਰਤ ਧਾਰਮਿਕ ਟਰੈਕ ‘ਧੰਨ ਸਤਿਗੁਰ ਦੀ ਬਾਣੀ’ ਦੇ ਸਿਰਨਾਵੇਂ ਹੇਠ ਰਿਲੀਜ਼ ਕੀਤਾ ਗਿਆ ਹੈ।

ਜਿਸ ਦੀ ਜਾਣਕਾਰੀ ਦਿੰਦਿਆਂ ਗਾਇਕ ਸੋਹਣ ਸੰਕਰ ਨੇ ਦੱਸਿਆ ਕਿ ਐਚ ਵਨ ਵਾਈ ਇੰਟਰਟੇਨਮੈਂਟ ਅਤੇ ਹਨੀ ਹਰਦੀਪ ਵਲੋਂ ਇਸ ਟਰੈਕ ਨੂੰ ਪ੍ਰੋਡਿਊਸ ਕਰਕੇ ਸੰਗਤ ਦੀ ਝੋਲੀ ਪਾਇਆ ਗਿਆ ਹੈ। ਰਾਜ ਸੋਨੀ ਸਰੋਏ ਪੱਲੀ ਉੁਚੀ ਨੇ ਇਸ ਨੂੰ ਕਲਮਬੱਧ ਕੀਤਾ ਹੈ। ਰਮਨ ਕੁਮਾਰ ਇਸ ਦੇ ਡਾਇਰੈਕਟਰ ਹਨ ਅਤੇ ਸੰਗੀਤ ਪ੍ਰਸ਼ੋਤਮ ਬੰਗੜ ਹਨ। ਜ਼ਿਕਰਯੋਗ ਹੈ ਕਿ ਸੋਹਣ ਸ਼ੰਕਰ ਵਲੋਂ ਇਸ ਟਰੈਕ ਨੂੰ ਸ਼ੋਸ਼ਲ ਮੀਡੀਏ ਦੇ ਮਾਧਿਅਮ ਰਾਹੀਂ ਯੂ ਟਿਊਬ ਚੈਨਲ ਤੇ ਲਾਂਚ ਕਰ ਦਿੱਤਾ ਗਿਆ ਹੈ। ਜਿਸ ਨੂੰ ਦੇਖ ਕੇ ਸੰਗਤ ਖੁਸ਼ੀ ਜ਼ਾਹਰ ਕਰ ਸਕਦੀ ਹੈ।

Previous article‘ਐਸੀ ਕਿਰਪਾ ਹੋਈ’ ਟਰੈਕ ਲੈ ਕੇ ਆਈ ਗਾਇਕ ਅਨਮੋਲ ਵਿਰਕ
Next articleਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ 35-35 ਪੈਸੇ ਵਾਧਾ