ਗਾਇਕ ਰਾਏ ਜੁਝਾਰ ਦਾ ਟਰੈਕ ‘ਸਮਾਇਲ’ ਰਿਲੀਜ਼

ਹੁਸ਼ਿਆਰਪੁਰ/ਸ਼ਾਮਚੁਰਾਸੀ (ਚੁੰਬਰ) (ਸਮਾਜ ਵੀਕਲੀ) : -ਦੁਆਬੇ ਦੇ ਪ੍ਰਸਿੱਧ ਨੌਜਵਾਨ ਗਾਇਕ ਰਾਏ ਜੁਝਾਰ ਆਪਣੇ ਸਿੰਗਲ ਟਰੈਕ ਸਮਾਇਲ ਨਾਲ ਸਰੋਤਿਆਂ ਦੀ ਕਚਿਹਰੀ ਵਿਚ ਪੀ ਟੀ ਸੀ ਰਿਕਾਰਡਸ ਜਰੀਏ ਫਿਰ ਦੁਬਾਰਾ ਦਮਦਾਰ ਹਾਜ਼ਰੀ ਲਗਵਾ ਰਿਹਾ ਹੈ। ਰਵੀ ਆਲਮ ਸ਼ਾਹ ਦੇ ਲਿਖੇ ਇਸ ਟਰੈਕ ਨੂੰ ਸੰਗੀਤਕਾਰ ਰੋਮੀ ਸਿੰਘ ਨੇ ਸੰਗੀਤਕ ਧੁੰਨਾਂ ਨਾਲ ਸ਼ਿੰਗਾਰਿਆ ਹੈ।

ਗਾਇਕ ਰਾਏ ਜੁਝਾਰ ਆਪਣੀ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਜਿੰਮੀ ਸਹਿਗਲ, ਸੋਨੂੰ ਬੈਂਸ, ਸੁਖਨ ਵਿਰਦੀ, ਮੈਂਡੀ, ਅਵਿਨਾਸ਼ ਕੁਮਾਰ ਅਤੇ ਹੋਰ ਆਪਣੇ ਸਹਿਯੋਗੀ ਸਾਥੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹੈ। ਇਸ ਤੋਂ ਪਹਿਲਾਂ ਵੀ ਕਈ ਟਰੈਕ ਅਤੇ ਐਲਬਮ ਜਰੀਏ ਉਕਤ ਗਾਇਕ ਆਪਣੀ ਹਾਜ਼ਰੀ ਸਮੇਂ ਸਮੇਂ ਲਗਵਾਉਂਦਾ ਆ ਰਿਹਾ ਹੈ। ਆਸ ਹੈ ਸਮਾਇਲ ਟਰੈਕ ਸਰੋਤਿਆਂ ਦਾ ਭਰਵਾਂ ਪਿਆਰ ਖੱਟਦਾ ਉਨ•ਾਂ ਨੂੰ ਧੁਰ ਅੰਦਰ ਤੋਂ ਖੁਸ਼ ਕਰੇਗਾ।

Previous articleमिठड़ा कॉलेज में पेंटिंग मुकाबला करवाया गया
Next article‘ਲਲਕਾਰੇ’ ਟਰੈਕ ਲੈ ਕੇ ਹਾਜ਼ਰ ਹੋਈ ਗਾਇਕਾ ਹਰਪ੍ਰੀਤ ਮਾਨ