ਗਾਇਕ ਫਿਰੋਜ਼ ਖਾਨ ਅਤੇ ਅੰਦਾਜ਼ ਖਾਨ ਦਾ ਟਰੈਕ ‘ਯਿਸੂ ਨੂੰ ਟੋਲਦੇ’ 12 ਨੂੰ ਰਿਲੀਜ਼

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਗੋਲਡ ਮਸੀਹੀ ਰਿਕਾਰਡਸ ਅਤੇ ਰਿੰਕੂ ਥਾਪਰ ਸ਼ਾਮਚੁਰਾਸੀ ਦੀ ਪੇਸ਼ਕਸ਼ ‘ਐਵੇਂ ਤਾਂ ਨਈਂ ਲੋਕੀ ਯਿਸ਼ੂ ਨੂੰ ਟੋਲਦੇ’ ਟਰੈਕ ਜਿਸ ਨੂੰ ਉਸਤਾਦ ਗਾਇਕ ਫਿਰੋਜ਼ ਖਾਨ ਅਤੇ ਅੰਦਾਜ ਖਾਨ ਨੇ ਗਾਇਆ ਹੈ ਨੂੰ 12 ਦਸੰਬਰ ਨੂੰ ਯੂ ਟਿਊਬ ਚੈਨਲ ਤੇ ਵਰਲਡ ਵਾਈਡ ਰਿਲੀਜ਼ ਕੀਤਾ ਜਾ ਰਿਹਾ ਹੈ। ਜਿਸ ਦੀ ਜਾਣਕਾਰੀ ਦਿੰਦਿਆਂ ਪ੍ਰੋਡਿਊਸਰ ਰਿੰਕੂ ਥਾਪਰ ਨੇ ਦੱਸਿਆ ਕਿ ਇਸ ਟਰੈਕ ਦਾ ਸੰਗੀਤ ਜਤਿੰਦਰ ਜੀਤੂ ਦਾ ਹੈ। ਜਦਕਿ ਇਸ ਨੂੰ ਕਲਮਬੱਧ ਖ਼ੁਦ ਰਿੰਕੂ ਥਾਪਰ ਸ਼ਾਮਚੁਰਾਸੀ ਨੇ ਕੀਤਾ ਹੈ। ਵੀਡੀਓ ਯੂਵਾ ਫਿਲਮਜ਼, ਪ੍ਰੀਤ ਰਾਜ, ਨਰੇਸ਼ ਮਲਹੋਤਰਾ ਦਾ ਹੈ। ਇਸ ਟਰੈਕ ਲਈ ਰਿੰਕੂ ਥਾਪਰ ਨੇ ਨਿਤਿਨ ਸੈਮੁਇਲ ਅਤੇ ਪਾਰਸ ਰਾਏ ਜਾਦਾ, ਪਾਸਟਰ ਰਮੇਸ਼ ਕੁਮਾਰ, ਪਾਸਟਰ ਹੁਸਨ ਲਾਲ, ਪਾਸਟਰ ਕੇ ਡੀ ਸੋਨੂੰ, ਮਿ. ਸੈਨਰੀ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ।
Previous articleਨਸਰਾਲਾ ਵਿਖੇ ਕਿਸਾਨਾਂ ਦੇ ਹੱਕ ‘ਚ ਕੀਤਾ ਚੱਕਾ ਜਾਮ
Next article‘ਦਿੱਲੀਏ ਪਲਟਾ ਵੱਜੂਗਾ’ ਟਰੈਕ ਨਾਲ ਸਿੰਗਰ ਜੈਲੀ ਨੇ ਕੀਤੀ ਅਵਾਜ਼ ਬੁਲੰਦ