ਗਾਇਕ ਨਛੱਤਰ ਗਿੱਲ ਦਾ ਟਰੈਕ “ਕੱਲ੍ਹ ਦੀ ਗੱਲ” ਜਲਦ ਹੋਵੇਗਾ ਰਿਲੀਜ਼ – ਗੁਰਮਿੰਦਰ ਕੈਂਡੋਵਾਲ

ਹੁਸ਼ਿਆਰਪੁਰ (ਕੁਲਦੀਪ ਚੂੰਬਰ) (ਸਮਾਜ ਵੀਕਲੀ)- ਸੰਸਾਰ ਪ੍ਰਸਿੱਧ ਗਾਇਕ ਨਛੱਤਰ ਗਿੱਲ ਦੀ ਗਾਇਕੀ ਕਿਸੇ ਜਾਣ ਪਹਿਚਾਣ ਦੀ ਮੁਥਾਜ ਨਹੀਂ। ਉਸ ਵੱਲੋਂ ਗਾਏ ਸੈਂਕੜੇ ਗੀਤ ਸਰੋਤਿਆਂ ਦੇ ਦਿਲਾਂ ਰਾਜ ਕਰ ਰਹੇ ਹਨ ਅਤੇ ਉਸਦੀ ਖ਼ੂਬਸੂਰਤ ਸੁਰ ਸਰੋਤਿਆਂ ਦੇ ਦਿਲ ਦਿਮਾਗ ਤੇ ਛਾਈ ਹੋਈ ਹੈ। ਉਸ ਵੱਲੋਂ ਗਾਇਆ ਇਕ ਹੋਰ ਨਵਾਂ ਸਿੰਗਲ ਟਰੈਕ “ਕੱਲ੍ਹ ਦੀ ਗੱਲ” ਟਾਈਟਲ ਹੇਠ ਜਲਦ ਹੀ ਰਿਲੀਜ਼ ਕਰ ਦਿੱਤਾ ਜਾਵੇਗਾ। ਇਸ ਸੰਬੰਧੀ ਵਿਸ਼ੇਸ਼ ਗੱਲਬਾਤ ਕਰਦਿਆਂ ਗੀਤਕਾਰ ਪੇਸ਼ਕਾਰ ਗੁਰਮਿੰਦਰ ਕੈਂਡੋਵਾਲ ਨੇ ਦੱਸਿਆ ਕਿ ਗਾਇਕ ਨਛੱਤਰ ਗਿੱਲ ਦੇ ਇਸ ਟਰੈਕ “ਕੱਲ੍ਹ ਦੀ ਗੱਲ” ਦਾ ਪੋਸਟਰ ਸੋਸ਼ਲ ਮੀਡੀਆ ਤੇ ਹਾਲ ਹੀ ਵਿੱਚ ਲਾਂਚ ਕਰ ਦਿੱਤਾ ਗਿਆ ।

ਰਮਨ ਕੁਮਾਰ ਰੰਮੀ ਅਤੇ ਹਾਟ ਸ਼ੂਟ ਮਿਊਜ਼ਿਕ ਦੀ ਪੇਸ਼ਕਸ਼ ਇਸ ਟਰੈਕ ਦਾ ਸੰਗੀਤ ਗੁਰਮੀਤ ਸਿੰਘ ਵੱਲੋਂ ਦਿੱਤਾ ਗਿਆ ਹੈ ਜਦਕਿ ਇਸ ਦੇ ਬੋਲਾਂ ਨੂੰ ਗੁਰਮਿੰਦਰ ਕੈਂਡੋਵਾਲ ਨੇ ਕਲਮਬੱਧ ਕੀਤਾ ਹੈ। ਇਸਦੇ ਪ੍ਰੋਡਿਊਸਰ ਰਮਨ ਕੁਮਾਰ ਰੰਮੀ ਹਨ ਅਤੇ ਪ੍ਰੋਜੈਕਟ ਕੁਲਵਿੰਦਰ ਗਿੱਲ ਅਤੇ ਗੋਰੂ ਡੋਗਰਾ ਦਾ ਹੈ । ਕੈਨੇਡਾ ਡਾਇਰੈਕਸ਼ਨ ਟੀਮ ਡੀ ਜੇ ਮਾਂਗਟ ਅਤੇ ਬ੍ਰਾਊਨ ਸਟਾਰ ਇੰਡੀਆ ਵੱਲੋਂ ਇਸ ਦਾ ਸ਼ਾਨਦਾਰ ਵੀਡੀਓ ਕੀਤਾ ਗਿਆ ਹੈ। ਆਹੂਜਾ ਆਰਟਸ ਦਾ ਗਾਇਕ ਨਛੱਤਰ ਗਿੱਲ ਵੱਲੋਂ ਵਿਸ਼ੇਸ਼ ਤੌਰ ਤੇ ਥੈਂਕਸ ਕੀਤਾ ਗਿਆ ਹੈ । ਗਾਇਕ ਨਛੱਤਰ ਗਿੱਲ ਦੀ ਗਾਇਕੀ ਨੂੰ ਪਿਆਰ ਕਰਨ ਵਾਲੇ ਸਰੋਤੇ ਉਸ ਦੇ ਇਸ ਟਰੈਕ ਦੀ ਬੜੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੱਖੜੀ ਬੰਨ੍ਹਾ ਲੈ ਵੀਰਨਾਂ
Next articleਸਿੰਗਲ ਟਰੈਕ “ਇਨਕਾਰ” ਨਾਲ ਭਰੇਗਾ ਗਾਇਕ ਦਵਿੰਦਰ ਸੋਨੀ ਹਾਜ਼ਰੀ