ਦੁੱਖੜੇ

ਹਰਸਿਮਰਤ ਕੌਰ

(ਸਮਾਜ ਵੀਕਲੀ)

ਹੱਸਦੇ ਹੱਸਦੇ ਰੋ ਲੈਂਦੇ ਹਾਂ
ਸਾਰੇ ਦੁੱਖੜੇ ਧੋ ਲੈਂਦੇ ਹਾਂ

ਰਾਤੀ ਨੀਂਦ ਨਾ ਆਵੇ ਮੈਨੂੰ
ਦਿਨੇ ਹੀ ਸੁਪਨੇ ਸੰਜੋ ਲੈਂਦੇ ਹਾਂ

ਤੇਰੇ ਨਾਮ ਦੀ ਜਪ ਕੇ ਮਾਲਾ
ਮਣਕਾ ਮਣਕਾ ਹੋ ਲੈਂਦੇ ਹਾਂ

ਮਾਂ ਦੀ ਗੋਦ ਚ ਸਿਰ ਨੂੰ ਧਰ ਕੇ
ਸਾਰੇ ਦੁੱਖੜੇ ਧੋ ਲੈਂਦੇ ਹਾਂ

ਘੁੱਟ ਘੁੱਟ, ਘੁੱਟ ਘੁੱਟ, ਘੁੱਟ ਘੁੱਟ ਕਰਕੇ
ਸਾਰੀ ਬੋਤਲ ਹੋ ਲੈਂਦੇ ਹਾਂ

ਤੂੰ ਹੀ ਦੱਸ ਦੇ, ਦੱਸਦੇ ਸਾਈਆਂ
ਧੁੰਏ ਦੇ ਪੱਜ ਰੋ ਲੈਂਦੇ ਹਾਂ

ਵਿੱਚ ਸੁਨਿਹਰੀ ਪਿੰਜਰੇ ਦੇ ਵੀ
ਅੰਬਰ ਅੰਬਰ ਹੋ ਲੈਂਦੇ ਹਾਂ

ਹਰਸਿਮਰਤ ਕੌਰ
9417172754

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿੰਡ ਬਿਹਾਰੀਪੁਰ ਦੇ ਲੋਕਾਂ ਨੂੰ ਖੋਜੇਵਾਲ ਨੇ ਅਕਾਲੀ ਦਲ ਦੇ 13 ਨੁਕਾਤੀ ਪ੍ਰੋਗਰਾਮ ਤੋਂ ਕਰਵਾਇਆ ਜਾਣੂ
Next articleਇਤਿਹਾਸਕ ਗੁ: ਬੇਰ ਸਾਹਿਬ ਦੇ ਨਵੇਂ ਮੈਨੇਜਰ ਭਾਈ ਗੁਰਪ੍ਰੀਤ ਸਿੰਘ ਰੋਡੇ ਨੇ ਸੰਭਾਲਿਆ ਚਾਰਜ