ਗਾਇਕਾ ਸਤਿਅਮ ਬੋਧ ਨੇ ਟਰੈਕ ‘ਬੇਗਮਪੁਰੀਏ’ ਕੀਤਾ ਲੋਕ ਅਰਪਿਤ – ਪਰਮ ਕੈਨੇਡਾ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਮਿਸ਼ਨਰੀ ਗਾਇਕ ਪਰਮ ਬੋਧ ਨੇ ਹਾਲ ਹੀ ਵਿਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਨੂੰ ਸਮਰਪਿਤ ਕਰਕੇ 4ਯੂ ਮੀਡੀਆ ਦੀ ਨਿਰਦੇਸ਼ਨਾਂ ਹੇਠ ਬੇਗਮਪੁਰੀਏ ਟਰੈਕ ਲੋਕ ਅਰਪਿਤ ਕੀਤਾ ਹੈ। ਇਸ ਟਰੈਕ ਦੇ ਲੇਖਕ ਮਿਸ਼ਨਰੀ ਸਾਥੀ ਪਰਮ ਕੈਨੇਡਾ ਨੇ ਦੱਸਿਆ ਕਿ ਇਸ ਟਰੈਕ ਨੂੰ ਉਸ ਵਲੋਂ ਕਲਮਬੱਧ ਕੀਤਾ ਗਿਆ ਹੈ। ਜਿਸ ਨੂੰ ਸੁਰੀਲੀ ਸੁਰ ਦੀ ਮਲਿਕਾ ਸਤਿਅਮ ਬੋਧ ਖੂਬਸੂਰਤ ਅੰਦਾਜ ਵਿਚ ਗਾਇਆ ਹੈ। ਇਸ ਟਰੈਕ ਦਾ ਸੰਗੀਤ ਜਗਤਾਰ ਸਿੰਘ ਅਤੇ ਇਸ ਦਾ ਵੀਡੀਓ ਰਜੇਸ਼ ਕਪੂਰ ਵਲੋਂ ਬਣਾਇਆ ਗਿਆ ਹੈ। ਸੁਰਜੀਤ ਬੈਂਸ ਕੈਨੇਡਾ, ਸਿਧਾਰਥ ਕੈਨੇਡਾ ਅਤੇ ਕੈਂਥ ਫੈਮਲੀ ਵੈਨਕੂਵਰ ਦਾ ਪੋਸਟਰ ਰਾਹੀਂ ਵਿਸ਼ੇਸ਼ ਧੰਨਵਾਦ ਕੀਤਾ ਗਿਆ ਹੈ।

Previous articleਧੁਦਿਆਲ ਵਿਖੇ ਨਨਕਾਣਾ ਸਾਹਿਬ ਦੇ ਸ਼ਹੀਦ ਸਿੰਘਾਂ ਦੀ ਯਾਦ ’ਚ ਸਜਿਆ ਨਗਰ ਕੀਰਤਨ
Next articleਜਸਵਿੰਦਰ ਚੁੰਬਰ ਸਲਾਲਾ (ਇਟਲੀ) ਨੂੰ ਸਦਮਾ ਮਾਤਾ ਦਾ ਦਿਹਾਂਤ