ਧੁਦਿਆਲ ਵਿਖੇ ਨਨਕਾਣਾ ਸਾਹਿਬ ਦੇ ਸ਼ਹੀਦ ਸਿੰਘਾਂ ਦੀ ਯਾਦ ’ਚ ਸਜਿਆ ਨਗਰ ਕੀਰਤਨ

ਸਮਾਗਮ ਹੋਣਗੇ ਅੱਜ 21 ਫਰਵਰੀ ਨੂੰ ਹੋਣਗੇ – ਗੁਰਦੁਆਰਾ ਪ੍ਰਬੰਧਕ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਸ਼ਹੀਦ ਬਾਬਾ ਸੁੰਦਰ ਸਿੰਘ ਜੀ ਜਥੇਦਾਰ ਅਤੇ ਸਮੂਹ ਨਨਕਾਣਾ ਸਾਹਿਬ ਦੇ ਸ਼ਹੀਦ ਸਿੰਘਾਂ ਦੀ ਯਾਦ ਵਿਚ 100 ਸਾਲਾ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਸ਼ਹੀਦਾਂ ਪਿੰਡ ਧੁਦਿਆਲ ਵਲੋਂ ਸਮੂਹ ਸੰਗਤ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਲਾਨਾ ਸ਼ਹੀਦੀ ਸਮਾਗਮ ਸਮਰਪਿਤ ਕਰਕੇ ਪਹਿਲਾ ਸ਼ਾਨਦਾਰ ਨਗਰ ਕੀਰਤਨ ਪਿੰਡ ਪੱਧਰ ਤੇ ਸਜਾਇਆ ਗਿਆ। ਇਸ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਧੰਨ-ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਕੀਤੀ। ਫੁੱਲਾਂ ਲੱਦੀ ਸੰੁਦਰ ਪਾਲਕੀ ਵਿਚ ਸਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਸੰਗਤਾਂ ਨੇ ਫੁੱਲਾਂ ਦੀ ਵਰਖਾ ਕੀਤੀ। ਉਕਤ ਨਗਰ ਕੀਰਤਨ ਨੇ ਪਿੰਡ ਦੀ ਪ੍ਰੀਕਰਮਾ ਕਰਦਿਆਂ ਵੱਖ-ਵੱਖ ਪੜਾਅ ਮੁਕੰਮਲ ਕੀਤੇ। ਸੰਗਤਾਂ ਨੂੰ ਚਾਹ, ਮਠਿਆਈਆਂ ਅਤੇ ਫਰੂਟ ਦੇ ਲੰਗਰ ਛਕਾਏ ਗਏ। ਸ਼੍ਰੀ ਗੁਰੂੁ ਰਵਿਦਾਸ ਗੁਰਦੁਆਰਾ ਸਾਹਿਬ ਵਿਖੇ ਵੀ ਨਗਰ ਕੀਰਤਨ ਦੀਆਂ ਸੰਗਤਾਂ ਨੇ ਚਰਨ ਪਾਏ ਜਿੱਥੇ ਪ੍ਰਬੰਕਾਂ ਵਲੋਂ ਪੰਜ ਪਿਆਰਿਆਂ ਅਤੇ ਹੋਰ ਸੇਵਾਦਾਰਾਂ ਦਾ ਸਿਰੋਪਾਓ ਕੇ ਦੇ ਸਨਮਾਨ ਕੀਤਾ ਗਿਆ।

ਇਸ ਪਹਿਲੇ ਸਜਾਏ ਗਏ ਨਗਰ ਕੀਰਤਨ ਵਿਚ ਸੰਗਤਾਂ ਨੇ ਹੁੰਮ ਹੁਮਾ ਕੇ ਸ਼ਿਰਕਤ ਕੀਤੀ ਅਤੇ ਗੁਰੂ ਜੱਸ ਗਾਇਆ। ਇਸ ਮੌਕੇ ਪ੍ਰਚਾਰਕ ਭਾਈ ਸਰਵਣ ਸਿੰਘ ਹੈਡ ਗ੍ਰੰਥੀ ਨੇ ਦੱਸਿਆ ਕਿ ਜਥੇਦਾਰ ਬਾਬਾ ਸੁੰਦਰ ਸਿੰਘ ਜੀ ਆਪਣੇ ਇਲਾਕੇ ਦੇ 13 ਸਿੰਘਾਂ ਨੂੰ ਨਾਲ ਲੈ ਕੇ ਆਪਣੇ ਜਥੇਦਾਰੀ ਵਿਚ ਸ਼੍ਰੀ ਨਨਕਾਣਾ ਸਾਹਿਬ ਜੀ ਨੂੰ ਮਹੰਤ ਨਰਾਇਣ ਦਾਸ ਦੇ ਕਬਜੇ ਤੋਂ ਅਜ਼ਾਦ ਕਰਵਾਉਣ ਲਈ ਸਮੁੱਚੇ ਸ਼ਹੀਦੀ ਜਥੇ ਨੇ ਜਥੇਦਾਰ ਭਾਈ ਲਛਮਣ ਸਿੰਘ ਧਾਰੋਵਾਲੀ ਦੀ ਅਗਵਾਈ ਵਿਚ ਆਪਣਾ ਘਰ ਬਾਰ, ਰਿਸ਼ਤੇ ਨਾਤੇ ਅਤੇ ਸਭ ਕੁਝ ਮੋਹ ਤਿਆਗ ਕੇ ਸ਼੍ਰੀ ਨਨਕਾਣਾ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਸ਼ਾਤਮਈ ਰਹਿ ਕੇ ਮਹੰਤ ਨਰੇਣੂ ਦੇ ਗੁੰਡਿਆਂ ਦੀਆਂ ਸ਼ਵੀਆਂ ਕਿਰਪਾਨਾਂ ਅੱਗੇ ਛਾਤੀ ਡਾਹ ਕੇ ਅਮਰ ਸ਼ਹੀਦੀਆਂ ਪਾਈਆਂ। ਆਖਿਰ ਅੰਗਰੇਜੀ ਹਕੂਮਤ ਨੂੰ ਵੀ ਸਿੰਘਾਂ ਦੀਆਂ ਕੁਰਬਾਨੀਆਂ ਮੋਹਰੇ ਝੁੱਕਣਾ ਪਿਆ ਤੇ ਗੁਰਦੁਆਰਾ ਸਾਹਿਬ ਦੀਆਂ ਚਾਬੀਆਂ ਵੀ ਸਿੰਘਾਂ ਨੂੰ ਸੋਂਪਣੀਆਂ ਪਈਆਂ। ਇੰਨ੍ਹਾਂ ਮਹਾਨ ਸ਼ਹੀਦਾਂ ਦੀ ਯਾਦ ਵਿਚ ਇਹ ਸਮਾਗਮ ਹਰ ਸਾਲ ਕਰਵਾਇਆ ਜਾਂਦਾ ਹੈ। ਅੱਜ 21 ਫਰਵਰੀ ਨੂੰ ਵਿਸ਼ਾਲ ਦੀਵਾਨ ਸਜਾਏ ਜਾਣਗੇ। ਜਿਸ ਵਿਚ ਪੰਥ ਪ੍ਰਸਿੱਧ ਰਾਗੀ ਢਾਡੀ ਜਥੇ ਸੰਗਤ ਨੂੰ ਗੁਰ ਇਤਿਹਾਸ ਅਤੇ ਸ਼ਹੀਦੀ ਵਾਰਾਂ ਸਰਵਣ ਕਰਵਾਉਣਗੇ।

Previous articleਭਾਗਾਂ ਵਾਲੇ
Next articleਗਾਇਕਾ ਸਤਿਅਮ ਬੋਧ ਨੇ ਟਰੈਕ ‘ਬੇਗਮਪੁਰੀਏ’ ਕੀਤਾ ਲੋਕ ਅਰਪਿਤ – ਪਰਮ ਕੈਨੇਡਾ