ਗਲਵਾਨ ਵਾਦੀ ਬਾਰੇ ਚੀਨ ਦਾ ਕੋਈ ਦਾਅਵਾ ਸਵੀਕਾਰ ਨਹੀਂ: ਵਿਦੇਸ਼ ਮੰਤਰਾਲਾ

ਨਵੀਂ ਦਿੱਲੀ (ਸਮਾਜਵੀਕਲੀ) : ਵਿਦੇਸ਼ ਮੰਤਰਾਲੇ ਨੇ ਚੀਨ ਵੱਲੋਂ ਗਲਵਾਨ ਵਾਦੀ ’ਤੇ ਜਤਾਏ ਖੁ਼ਦਮੁਖ਼ਤਾਰੀ ਦੇ ਦਾਅਵੇ ਨੂੰ ਖਾਰਜ ਕਰਦਿਆਂ ਕਿਹਾ ਕਿ ਵਾਦੀ ਬਾਰੇ ਸਥਿਤੀ ਇਤਿਹਾਸਕ ਪੱਖੋਂ ਪੂਰੀ ਤਰ੍ਹਾਂ ਸਪਸ਼ਟ ਹੈ। ਮੰਤਰਾਲੇ ਨੇ ਕਿਹਾ ਕਿ ਚੀਨ ਦੇ ਦਾਅਵੇ ਨੂੰ ਕਿਸੇ ਵੀ ਕੀਮਤ ’ਤੇ ਸਵੀਕਾਰ ਨਹੀਂ ਕੀਤਾ ਜਾਵੇਗਾ। ਬੁਲਾਰੇ ਅਨੁਰਾਗ ਸ੍ਰੀਵਾਸਤਵਾ ਨੇ ਕਿਹਾ ਕਿ ਚੀਨ ਦਾ ਉਪਰੋਕਤ ਦਾਅਵਾ ਬੀਤੇ ’ਚ ਉਹਦੇ ਆਪਣੇ ਸਟੈਂਡ ਨਾਲ ਹੀ ਮੇਲ ਨਹੀਂ ਖਾਂਦਾ। ਬੁਲਾਰੇ ਮੁਤਾਬਕ ਭਾਰਤੀ ਫੌਜਾਂ ਗਲਵਾਨ ਵਾਦੀ ਸਮੇਤ ਚੀਨ ਨਾਲ ਲਗਦੇ ਸਰਹੱਦੀ ਖੇਤਰਾਂ ਦੀ ਹੱਦਬੰਦੀ ਬਾਰੇ ਪੂਰੀ ਤਰ੍ਹਾਂ ਵਾਕਿਫ਼ ਹਨ ਤੇ ਭਾਰਤ ਨੇ ਕਦੇ ਵੀ ਅਸਲ ਕੰਟਰੋਲ ਰੇਖਾ ਤੋਂ ਪਾਰ ਜਾ ਕੇ ਕਿਸੇ ਕਾਰਵਾਈ ਨੂੰ ਅੰਜਾਮ ਨਹੀਂ ਦਿੱਤਾ ਤੇ ਭਾਰਤੀ ਫੌਜਾਂ ਗਲਵਾਨ ਵਾਦੀ ਵਿੱਚ ਬਹੁਤ ਪਹਿਲਾਂ ਤੋਂ ਗਸ਼ਤ ਕਰ ਰਹੀਆਂ ਹਨ ਤੇ ਹੁਣ ਤਕ ਅਜਿਹੀ ਕੋਈ ਘਟਨਾ ਨਹੀਂ ਵਾਪਰੀ।

Previous articleਯੂਪੀ: ਯੋਗੀ ਵੱਲੋਂ ਪੰਜਾਬੀ ਕਿਸਾਨਾਂ ਦਾ ਉਜਾੜਾ ਰੋਕਣ ਦਾ ਭਰੋਸਾ
Next articleਬਹਿਬਲ ਗੋਲੀ ਕਾਂਡ: ਪੰਕਜ ਮੋਟਰ ਦਾ ਐੱਮਡੀ ਗ੍ਰਿਫ਼ਤਾਰ