ਖੇਡ ਮੰਤਰਾਲੇ ਨੇ ਹਾਕੀ ਇੰਡੀਆ ਦੇ ਪ੍ਰਧਾਨ ਨੂੰ ਅਹੁਦਾ ਛੱਡਣ ਲਈ ਕਿਹਾ

ਨਵੀਂ ਦਿੱਲੀ (ਸਮਾਜਵੀਕਲੀ) :ਕੌਮੀ ਖੇਡ ਮੰਤਰਾਲੇ ਨੇ ਹਾਕੀ ਇੰਡੀਆ ਦੇ ਪ੍ਰਧਾਨ ਮੁਸ਼ਤਾਕ ਅਹਿਮਦ ਨੂੰ, ਉਨ੍ਹਾਂ ਦੀ 2018 ’ਚ ਹੋਈ ਚੋਣ ਨੂੰ ਕੌਮੀ ਖੇਡ ਕੋਡਾਂ ਦੀ ਉਲੰਘਣਾ ਦੱਸਦਿਆਂ, ਅਹੁਦਾ ਛੱਡਣ ਲਈ ਕਿਹਾ ਹੈ।

ਮੰਤਰਾਲੇ ਵੱਲੋਂ ਹਾਕੀ ਇੰਡੀਆ ਦੇ ਸਕੱਤਰ ਜਨਰਲ ਰਜਿੰਦਰ ਸਿੰੰਘ ਨੂੰ ਮੁਖ਼ਾਤਿਬ ਪੱਤਰ, ਜੋ ਕਿ 6 ਜੁਲਾਈ ਨੂੰ ਲਿਖਿਆ ਗਿਆ, ਵਿੱਚ ਕਿਹਾ ਗਿਆ ਕਿ ਪ੍ਰਧਾਨ ਦੇ ਅਹੁਦੇ ਦੀ ਬਾਕੀ ਮਿਆਦ ਲਈ 30 ਸਤੰਬਰ ਤੱਕ ਚੋਣ ਕਰਵਾਈ ਜਾਵੇ, ਜੋ ਕਿ 30 ਸਤੰਬਰ 2022 ਤੱਕ ਹੈ। ਪੱਤਰ ’ਚ ਕਿਹਾ ਗਿਆ ਕਿ ਤੀਜੀ ਵਾਰ ਹੁਣ ਪ੍ਰਧਾਨ ਵਜੋਂ ਮੁਸ਼ਤਾਕ ਦਾ ਮੌਜੂਦਾ ਕਾਰਜਕਾਲ ਜਾਇਜ਼ ਨਹੀਂ ਹੈੈ।

Previous articleਕਸ਼ਮੀਰ ’ਚ ਪਿਓ ਤੇ ਭਰਾ ਸਣੇ ਭਾਜਪਾ ਆਗੂ ਦੀ ਹੱਤਿਆ
Next articleਹਾਸਰਸ ਅਦਾਕਾਰ ਜਗਦੀਪ ਦਾ ਦੇਹਾਂਤ