ਗੁਰਬਖਸ਼ ਸ਼ੌਂਕੀ ਦਾ ‘ਪਿਆਸ’ ਟਰੈਕ ਸਰੋਤਿਆਂ ਦਾ ਖੱਟ ਰਿਹਾ ਭਰਪੂਰ ਪਿਆਰ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਸੁਰੀਲੀਆਂ ਸੁਰਾਂ ਦੇ ਬੇਤਾਜ਼ ਬਾਦਸ਼ਾਹ ਗਾਇਕ ਗੁਰਬਖਸ਼ ਸੌਂਕੀ ਆਪਣੇ ਆਉਣ ਵਾਲੇ ਸਾਰੇ ਹੀ ਟਰੈਕਸ ਨਾਲ ਸਰੋਤਿਆਂ ਦੇ ਦਿਲਾਂ ਉੁਤੇ ਅਮਿੱਟ ਛਾਪ ਛੱਡਦੇ ਆਏ ਹਨ। ਹਾਲ ਹੀ ਵਿਚ ਆਏ ਟਰੈਕ ‘ਪਿਆਸ’ ਜਿਸ ਨੂੰ ਅਮਨ ਇੰਟਰਟੇਨਮੈਂਟ ਵਲੋਂ ਪੇਸ਼ ਕੀਤਾ ਗਿਆ ਹੈ, ਵੀ ਪਹਿਲਾਂ ਆਏ ਸਾਰੇ ਟਰੈਕਸ ਵਾਂਗ ਸਰੋਤਿਆਂ ਦਾ ਪਿਆਰ ਖੱਟਣ ਵਿਚ ਕਾਮਯਾਬ ਹੋਇਆ ਹੈ।

ਇਸ ਟਰੈਕ ਦਾ ਜ਼ਿਕਰ ਕਰਦਿਆਂ ਗਾਇਕ ਗੁਰਬਖਸ਼ ਸੌਂਕੀ ਨੇ ਦੱਸਿਆ ਕਿ ਇਸ ਟਰੈਕ ਦਾ ਮਿਊਜਿਕ ਰੋਮੀ ਸਿੰਘ ਨੇ ਸ਼ਿੰਗਾਰਿਆ ਹੈ। ਜਦਕਿ ਇਸ ਦੇ ਬਾਕਮਾਲ ਬੋਲਾਂ ਨੂੰ ਰਾਜ ਭੁੱਲਰ ਧਪਾਲੀ ਨੇ ਲਿਖਿਆ ਹੈ। ਕਰਮਜੀਤ ਸਿੰਘ ਗਿੱਲ ਦੀ ਇਸ ਪੇਸ਼ਕਸ਼ ਦੇ ਪ੍ਰੋਜੈਕਟਰ ਹਨੀ ਹਰਦੀਪ ਹਨ ਜਦਕਿ ਵੀਡੀਓ ਡਾਇਰੈਕਟਰ ਟੀ ਜੇ ਇੰਦਰ ਹਨ। ਪੰਜਾਬੀ ਸਫ਼ਾਂ ਵਿਚ ਇਹ ‘ਪਿਆਸ’ ਟਰੈਕ ਸਰੋਤਿਆਂ ਦੇ ਦਿਲਾਂ ਦੀ ਪਿਆਸ ਬੁਝਾਉਣ ਵਿਚ ਕਾਮਯਾਬੀ ਦੀਆਂ ਮੰਜ਼ਿਲਾਂ ਸਰ ਕਰ ਗਿਆ ਹੈ। ਆਉਣ ਵਾਲੇ ਦਿਨਾਂ ਵਿਚ ਇਸ ਟਰੈਕ ਨੂੰ ਹੋਰ ਵੀ ਪ੍ਰਮੋਸ਼ਨ ਮਿਲਣ ਦੀ ਗਾਇਕ ਸ਼ੌਂਕੀ ਨੇ ਆਸ ਜਤਾਈ ਹੈ। ਪੰਜਾਬੀਆਂ ਵਲੋਂ ਮਿਲੇ ਭਰਪੂਰ ਪਿਆਰ ਲਈ ਉਹ ਤਹਿ ਦਿਲ ਤੋਂ ਧੰਨਵਾਦੀ ਹੈ।

Previous articleਡਾ. ਦਰਿਆ ਦੇ ਚਲਾਣੇ ਨਾਲ ਪੰਜਾਬੀ ਸਾਹਿਤ ਸਭਾ ਨੂੰ ਗਹਿਰਾ ਸਦਮਾ
Next articleਸੁਰਿੰਦਰ ਸ਼ਿੰਦਾ ਤੇ ਪਾਲੀ ਦੇਤਵਾਲੀਆ ਟਰੈਕ ‘ਦੇਖ ਕੇ ਯਾਰ ਬਣਾਇਆ ਕਰ’ ਰਿਲੀਜ਼