ਕਸ਼ਮੀਰ ’ਚ ਪਿਓ ਤੇ ਭਰਾ ਸਣੇ ਭਾਜਪਾ ਆਗੂ ਦੀ ਹੱਤਿਆ

ਸ੍ਰੀਨਗਰ (ਸਮਾਜਵੀਕਲੀ) :  ਜੰਮੂ ਅਤੇ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਵਿੱਚ ਅੱਜ ਅਤਿਵਾਦੀਆਂ ਨੇ ਭਾਜਪਾ ਦੇ ਇੱਕ ਆਗੂ, ਉਸ ਦੇ ਪਿਤਾ ਤੇ ਭਰਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਡੀਜੀਪੀ ਦਿਲਬਾਗ ਸਿੰਘ ਨੇ ਦੱਸਿਆ ਕਿ ਅਤਿਵਾਦੀਆਂ ਨੇ ਬਾਂਦੀਪੋਰਾ ਥਾਣੇ ਨੇੜੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵਸੀਮ ਅਹਿਮਦ ਬਾਰੀ ’ਤੇ ਉਸ ਦੀ ਦੁਕਾਨ ਦੇ ਬਾਹਰ ਲੱਗਪਗ ਰਾਤੀਂ 9 ਵਜੇ ਗੋਲੀਆਂ ਚਲਾਈਆਂ।

ਇਸ ਦੌਰਾਨ ਵਸੀਮ ਦੇ ਪਿਤਾ ਬਸ਼ੀਰ ਅਹਿਮਦ ਅਤੇ ਭਰਾ ਉਮਰ ਬਾਰੀ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਬਾਂਦੀਪੋਰਾ ਜ਼ਿਲ੍ਹਾ ਹਸਪਤਾਲ ’ਚ ਲਿਜਾਇਆ ਗਿਆ ਜਿੱਥੇ ਉਨ੍ਹਾਂ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ।

Previous articleਪਾਕਿ ਵੱਲੋਂ ਪੁਣਛ ਤੇ ਕੁਪਵਾੜਾ ’ਚ ਗੋਲਾਬਾਰੀ, ਔਰਤ ਦੀ ਮੌਤ
Next articleਖੇਡ ਮੰਤਰਾਲੇ ਨੇ ਹਾਕੀ ਇੰਡੀਆ ਦੇ ਪ੍ਰਧਾਨ ਨੂੰ ਅਹੁਦਾ ਛੱਡਣ ਲਈ ਕਿਹਾ