ਖਲੀਲ ਜਿਬਰਾਨ

(ਸਮਾਜ ਵੀਕਲੀ)

ਸੰਭਾਲਣ ਯੋਗ ਪੁਸਤਕ
ਖਲੀਲ ਜਿਬਰਾਨ
ਜੀਵਨੀ
ਮਿਖਾਇਲ  ਨਈਮੀ
ਅਨੁਵਾਦ : ਜੰਗ ਬਹਾਦੁਰ  ਗੋਇਲ

ਕੁੱਝ  ਕਿਤਾਬਾਂ  ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ  ਜਦੋਂ  ਮਰਜ਼ੀ ਪੜ੍ਹ  ਲਵੋ ਉਹ  ਹਰ ਵੇਲੇ  ਤੁਹਾਨੂੰ ਆਪਣੇ ਨਾਲ ਜੋੜ ਲੈਦੀਆਂ ਹਨ. ਮੈਨੂੰ ਖਲੀਲ ਜਿਬਰਾਨ ਤੇ ਮਿਖਾਇਲ ਨਈਮੀ  ਬਹੁਤ  ਪ੍ਰਭਾਵਿਤ  ਕਰਦਾ ਹੈ..ਇਹ ਕਿਤਾਬ  ਮੇਰੇ ਕੋਲ ਹਰ ਸਮੇਂ  ਹੁੰਦੀ  ਹੈ..ਇਸ  ਕਿਤਾਬ ਨੂੰ ਪਤਾ ਨਹੀਂ  ਕਿੰਨੀ ਵਾਰ ਪੜ੍ਹਿਆ ਹੈ..

ਜੰਗ ਬਹਾਦੁਰ  ਗੋਇਲ ਨੇ ਇਸ ਕਿਤਾਬ  ਦਾ ਪੰਜਾਬੀ ਦੇ ਵਿੱਚ  ਅਨੁਵਾਦ  ਕੀਤਾ  ਹੈ। ਮਿਖਾਇਲ ਨਈਮੀ ਨੇ ਖ਼ਲੀਲ ਜਿਬਰਾਨ ਦੀ ਜੀਵਨੀ ਲਿਖੀ ਹੈ..ਇਹ  ਦੋਵੇ ਹੀ ਅਰਬੀ ਭਾਸ਼ਾ ਦੇ ਦਾਰਸ਼ਨਿਕ  ਹੋਏ ਹਨ..ਜਿਹਨਾਂ ਨੇ ਜ਼ਿੰਦਗੀ ਦੇ ਨਾਲ ਜੁੜਿਆ  ਉਹ ਸੱਚ  ਲਿਖਿਆ  ਹੈ. ਇਸ  ਕਿਤਾਬ ਦੇ ਵਿੱਚ  ਖ਼ਲੀਲ ਜਿਬਰਾਨ ਦੇ ਲੇਖ ਵੀ ਹਨ ਤੇ ਜੀਵਨ ਬਾਰੇ ਵੀ ਬਿਰਤਾਂਤ ਹੈ। ਖਲੀਲ ਜਿਬਰਾਨ ਦੇ ਲਿਖੇ ਲੇਖ ਬਹੁਤ  ਕੁੱਝ  ਆਖਦੇ ਹਨ।

ਇਹ ਕਿਤਾਬ  ਤੋਂ  ਬਿਨਾਂ  ਹੋਰ ਵੀ ਬਹੁਤ ਕਿਤਾਬਾਂ  ਹਨ ਜਿਹੜੀਆਂ ਪੜ੍ਹਨ ਦੀ ਲੋੜ  ਹੈ। ਸਿੰਘ ਬ੍ਰਦਰਜ਼ ਅੰਮ੍ਰਿਤਸਰ ਵਾਲਿਆਂ ਨੇ ਬਹੁਤ  ਖੂਬਸੂਰਤ ਛਾਪੀ ਹੈ।ਕਿਤਾਬ ਨੂੰ ਚਾਰ ਹਿੱਸਿਆਂ ਵਿੱਚ  ਵੰਡਿਆ ਹੈ। ਪਹਿਲੇ ਭਾਗ ਦੇ ਵਿੱਚ  ” ਮੌਤ , ਬਿਸ਼ਾਰੀ ਦੇ ਪਰਛਾਵੇੰ, ਬੋਸਟਨ ਦੇ ਪ੍ਰਛਾਵੇੰ, ਮੌਤ ਦੀ ਸੌਗਾਤ, ਜਨਮ ਦਿਹਾੜਾ , ਇਕ ਅਧਿਆਪਕ ਦਾ ਅੰਤ ਤੇ ਦੂਜੇ ਦਾ ਅਾਰੰਭ ,ਭਰਮ, ਮਨੁੱਖ ਮਨਸੂਬੇ ਘੜਦਾ ਹੈ ।”ਭਾਗ ਦੂਜੇ ਦੇ ਵਿੱਚ ” ਚੂਹੇ  ਨੇ ਪਹਾੜ  ਖੋਦਿਆ, ਕਬਰਾਂ ਖੋਦਣ ਵਾਲਾ , ਖਿੰਡਣਾ ਤੇ ਮੁੜ ਜੁੜਨਾ, ਹਨੇਰੀਆਂ ਗੁਫਾਵਾਂ ਵਿੱਚ , ਦੋ ਆਵਾਜ਼ਾਂ , ਅਰਬੀਤਾਹ, ਤੂਫਾਨ , ਝੂਠਾ  ਅਲਾਰਮ, ਭਾਗ ਤੀਜਾ  ਵਿੱਚ ” ਮਿਟੀ ਧੁੰਦ , ਅਲਮੁਤਫ਼ਾ, ਧਰਤੀ  ਤੇ ਸੁਰਗ ਵਿੱਚ  ਹਿੱਸੇਦਾਰੀ, ਜਿਬਰਾਨ ਦੋਸਤਾਂ  ਦੇ ਝਾਂਸੇ ਵਿੱਚ , ਦਾੜੀ ਵਾਲੀ  ਅੌਰਤ, ਸ਼ਾਂਤੀ, ਬੱਦਲਾਂ  ‘ ਚੋਂ  ਛਣ ਕੇ ਆਉਂਦੀਆਂ ਸੂਰਜ  ਕਿਰਨਾਂ , ਅੰਤਮ ਪਲ, ਅੰਤਿਕਾਵਾਂ ਦੇ ਵਿੱਚ  1-ਜਿਬਰਾਨ  ਦੀ ਮ੍ਰਿਤਕ ਦੇਹ.2 – ਜਿਬਰਾਨ ਦੀ ਵਸੀਅਤ,, 3-ਜਿਬਰਾਨ ਦੇ ਖ਼ਤ ਨਈਮੀ ਦੇ ਨਾਮ ,4-ਜਿਬਰਾਨ ਦੀ 40ਵੀਂ ਬਰਸੀ ਦੇ ਮੌਕੇ ਮਿਖਾਇਲ ਨਈਮੀ ਦਾ ਭਾਸ਼ਣ ‘” ਸ਼ਾਮਲ ਹਨ।

ਕਿਤਾਬ  ਪੜ੍ਹਨ ਵਾਲੀ ਤੇ ਸੰਭਾਲ ਕੇ ਰੱਖਣ ਵਾਲੀ ਹੈ। ਜੰਗ ਬਹਾਦੁਰ ਗੋਇਲ ਜੀ ਬਹੁਤ  ਹੀ ਵਧੀਆ  ਅਨੁਵਾਦ ਕੀਤਾ  ਹੈ। ਜੰਗ ਬਹਾਦੁਰ ਗੋਇਲ 9855123499
ਕਿਤਾਬ  ਲਈ  ਸੰਪਰਕ ਸਿੰਘ ਬ੍ਰਦਰਜ਼ 9915048005
ਕਿਤਾਬ  ਤੁਹਾਨੂੰ ਬਹੁਤ ਕੁੱਝ  ਦੱਸਦੀ ਹੈ।  ਜੋ ਤੁਹਾਡੇ ਮਨ ਦੇ ਅੱਦਰ ਹੈ ਉਸ ਦਾ ਜਵਾਬ ਦੇੰਦੀ ਹੈ।

ਬੁੱਧ  ਸਿੰਘ ਨੀਲੋੰ
9464370823

Attachments area

Previous articleਆਖਿਰ ਸਰਦੂਲ ਸਿਕੰਦਰ ਦੇ ਦੇਹਾਂਤ ਤੋਂ ਬਾਅਦ ਪੰਜਾਬ ਸਰਕਾਰ ਨੇ ਕੀਤੀ ਪਰਿਵਾਰ ਦੀ ਇਹ ਮਦਦ,ਪਤਨੀ ਨੇ ਕਹੀ ਸੀ ਇਹ ਵੱਡੀ ਗੱਲ
Next articleਦਾਣਾ ਮੰਡੀ ਅੱਪਰਾ ਵਿਖ 5ਵਾਂ ਕਿ੍ਰਕਟ ਟੂਰਨਾਮੈਂਟ ਸ਼ੁਰੂ, ਫਾਈਨਲ 28 ਨੂੰ