ਦਾਣਾ ਮੰਡੀ ਅੱਪਰਾ ਵਿਖ 5ਵਾਂ ਕਿ੍ਰਕਟ ਟੂਰਨਾਮੈਂਟ ਸ਼ੁਰੂ, ਫਾਈਨਲ 28 ਨੂੰ

ਅੱਪਰਾ,(ਸਮਾਜ ਵੀਕਲੀ)  -ਇਲਾਕੇ ਦੀ ਸੱਭ ਤੋਂ ਵੱਡੀ ਦਾਣਾ ਮੰਡੀ ਅੱਪਰਾ ਵਿਖੇ ਫਰੈਂਡਸ ਕ੍ਰਿਕਟ ਕਲੱਬ, ਗ੍ਰਾਮ ਪੰਚਾਇਤ, ਐਨ. ਆਰ. ਆਈ. ਵੀਰਾਂ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 5ਵਾਂ ਕ੍ਰਿਕਟ ਟੂਰਨਾਮੈਂਟ ਸ਼ੁਰੂ ਹੋ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਮੂਹ ਮੋਹਤਬਰਾਂ ਨੇ ਦੱਸਿਆ ਕਿ ਕਿਸਾਨੀ ਅੰਦੋਲਨ ਨੂੰ ਸਮਰਪਿਤ ਇਸ ਟੂਰਨਾਮੈਂਟ ਦੀ ਜੈਤੂ ਟੀਮ ਨੂੰ 21 ਹਜ਼ਾਰ, ਉਪ ਜੈਤੂ ਨੂੰ 13 ਹਜ਼ਾਰ, ਤੀਸਰੇ ਤੇ ਚੌਥੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ 21-21 ਸੌ ਰੁਪਏ ਇਨਾਮ ਦਿੱਤਾ ਜਾਵੇਗਾ। ਇਸੇ ਤਰਾਂ ਟੂਰਨਾਮੈਂਟ ਦੇ ਬੈਸਟ ਬੈਟਸਮੈਨ ਤੇ ਬਾਲਰ ਨੂੰ 2100 ਰੁਪਏ ਤੇ ਮੈਨ ਆਫ ਦੀ ਸੀਰੀਜ਼ ਜੈਤੂ ਨੂੰ5100 ਰੁਪਏ ਨਕਦ ਇਨਾਮ ਦਿੱਤਾ ਜਾਵੇਗਾ। ਮੋਹਤਬਰਾਂ ਨੇ ਅੱਗੇ ਦੱਸਿਆ ਕਿ 28 ਫਰਵਰੀ ਨੂੰ ਟੂਰਨਾਮੈਂਟ ਦਾ ਫਾਈਨਲ ਮੈਚ ਖੇਡਿਆ ਜਾਵੇਗਾ।

Previous articleਖਲੀਲ ਜਿਬਰਾਨ
Next articleਕਾਂਗਰਸ ਪਾਰਟੀ 2022 ਵਿਧਾਨ ਸਭਾ ਚੋਣਾਂ ਵੱਡੇ ਅੰਤਰ ਨਾਲ ਜਿੱਤੇਗੀ-ਮਹਿੰਦਰ ਸਿੰਘ ਕੇ. ਪੀ