ਕਲਮ ਦਾ ਵਾਰ ਤਲਵਾਰ ਤੋ ਤਿੱਖਾ ਕਰਨ ਦੀ ਲੋੜ

ਚਰਨਜੀਤ ਕੌਰ ਆਸਟਰੇਲੀਆ

(ਸਮਾਜ ਵੀਕਲੀ)

ਭਾਰਤ ਚ ਕਰੋਨਾ ਹੀ ਨਹੀਂ ਕਈ ਹੋਰ ਵੀ ਵਾਇਰਸ ਨੇ ਜਿੰਨਾ ਦੀ ਦਵਾਈ ਅਜੇ ਤੱਕ ਨਹੀ ਬਣੀ :——

ਅੰਧਵਿਸ਼ਵਾਸ, ਜਾਤੀਵਾਦ, ਗਰੀਬੀ,ਧਰਮ,ਅਨਪੜ੍ਹਤਾਬੇਰੁਜ਼ਗਾਰੀ ,ਫ਼ਿਰਕਾ , ਉਚ ਨੀਚ ਆਦਿ …,, ਇੱਕ ਅਣਪੜ ਨੇਤਾ 25-30 ਕਰੋੜ ਚ ਵਿਕਦਾ ਸੀ ਉਦੋ ਵੀ ਲੋਕ ਚੁੱਪ ਸਨ ਅਜਗਰ ਰੂਪੀ ਰਾਜਨੀਤੀ ਨੇ ਜ਼ਹਿਰੀਲੇ ਨਾਗ ਹਰ ਲੀਡਰ ਨੂੰ ਬਣਾ ਦਿੱਤਾ ਅੱਗੋਂ ਕਿੰਨੇ ਪੰਜਾਬੀ ਲਿਖਾਰੀ RSS ਝੋਲੀ ਚੱਕ ਕਹਿੰਦੇ ਸਾਹਿਤ ਲਿਖੋ ਮਨ-ਘੜਤ ਜਿਸ ਨੂੰ ਭਵਿੱਖ ਚ ਸਰਚ ਕੀਤਾ ਜਾਵੇਗਾ ਤੇ ਰੱਦੀ ਦੀ ਟੋਕਰੀ ਚ ਹੁਣੇ ਪਾਓ !

ਜਿਹੜਾ ਲਿਖਾਰੀ ਸਮਾਜ ਦੀ ਵਰਤਮਾਨ ਸਥਿਤੀ ਤੇ ਨਹੀਂ ਲਿਖ ਸਕਦਾ ਕੇਵਲ ਕਾਲਪਨਿਕ ਦੁਨੀਆ ਦੇ ਰੂਹ ਜਜਬਾਤ ਲਿਖੇ ਉਹ ਸਮੇਂ ਦੀ ਛਾਣਨੀ ਚ ਛਾਣੇ ਜਾਣਗੇ ਜਜਬਾਤ ਤੁਹਾਡੇ ਅਪਣੇ ਲਈ ਬਣੇ …. ਲੋਕਾ ਲਈ ਨਹੀਂ …ਅਪਣੀ ਕਿਤਾਬਾ ਆਪ ਹੀ ਪੜਣ ਲਈ ਛਪਾਓ … ਜਿੰਨਾ ਪੰਜਾਬੀ ਸਾਹਿਤ ਲਿਖਿਆਂ ਗਿਆ ਹੁਣ ਉਸ ਦੇ ਮੁਕਾਬਲੇ ਨਾ ਕੋਈ ਲਿਖਦਾ ਹੈ ਨਾ ਹੀ ਪੜ੍ਹਦਾ ਹੈ … ਗਿਣਵੇ ਚੁਣਵੇ ਲਿਖਾਰੀਆਂ ਦੀ ਲਿਸਟ ਪੜਣ ਯੋਗ ਹੋਵੇਗੀ ਭਵਿੱਖ ਚ …. ਤੁਹਾਡੇ ਜਜਬਾਤ ਸਮਾਜ ਕਿਓਂ ਪੜੇ ??

…..ਜਿੱਥੇ ਅੰਡਬਰਾ ਤੇ ਚੋਟ ਨਹੀਂ ਲਿਖ ਸਕਦੇ ਅੰਧ ਵਿਸ਼ਵਾਸ ਫੈਲਾਉਣ ਵਾਲੇ ਲੋਕਾਂ ਪ੍ਰਤੀ ਸਮਾਜ ਨੂੰ ਜਾਗਰੂਕ ਨਹੀਂ ਕਰ ਸਕਦੇ ,ਅਜਿਹੇ ਲਿਖਾਰੀ ਫੋਕੀ ਵਾਹ ਵਾਹ ਅਤੇ ਸਰਕਾਰਾਂ ਦੇ ਪਿਠੂ , ਗੋਲ਼ਡ ਮੈਡਲਿਸਟ rss ਚ ਆਉਣਗੇ ਤੁਹਾਡੀ ਅਖਬਰਾ ਚ ਫੋਟੋਆ ਤੇ ਫ੍ਰੀ ਕਿਤਾਬ ਛਾਪ ਦੇਣਗੇ ਤੁਸੀ ਕੇਵਲ ਸਰਕਾਰੀ ਕਲਮ ਬਣ ਕੇ ਰਹਿ ਜਾਉਗੇ !

ਲੋਕ-ਸਾਹਿਤ ਲੋਕਾਂ ਦੀ ਚਰਚਾਵਾਂ ਘਟਨਾਵਾਂ , ਵਰਤਮਾਨ ਸਥਿਤੀ ਤੇ ਲਿਖਣਾ ਸਮਾਜ ਨੂੰ ਸਮਾਜਿਕ ਸ਼ੀਸ਼ਾ ਦਿਖਾਉਣਾ ਕਲਮਕਾਰਾਂ ਦਾ ਮੁਢਲਾ ਫਰਜ ਬਣਦਾ ਹੈ ! ਲੋਕਾ ਦੀ ਕਚਹਿਰੀ ਚ ਤੁਸੀ ਹੀਰੋ ਨਹੀਂ ਜੀਰੋ ਹੋ … ਕਲਮ ਦਾ ਵਾਰ ਤਲਵਾਰ ਨਾਲ਼ੋਂ ਤਿੱਖਾ ਭਾਵ ਤੁਹਾਡੀ ਲਿਖਤ ਜਹਾਨ ਤੋ ਤੁਰ ਜਾਣ ਤੋ ਬਾਅਦ ਵੀ ਲੋਕਾਂ ਚ ਪੜੀ ਜਾਂਦੀ ਹੈ …. … ਮਨ -ਘੜਤ ਰਚਨਾਵਾਂ ਕਾਗ਼ਜ਼ ਕਾਲੇ ਕਰਕੇ ਧੱਕੇ ਨਾਲ ਅਪਣੀ ਕਿਤਾਬ ਦੂਜੇ ਨੂੰ ਫੜਾਉਦੇ ਰਹਿਣਾ , ਕੌਣ ਪੜੇਗਾ ਅਜਿਹਾ ਪੰਜਾਬੀ ਸਾਹਿਤ ?

ਅਜਿਹੀ ਕਿਤਾਬਾ ਦੀ ਅਲੋਚਨਾ ਵੱਡੇ ਪੈਮਾਨੇ ਤੇ ਲਿਖੋ ….. ਪੰਜਾਬੀ ਸਾਹਿਤ ਕਿਹੜਾ ਿੲਤਿਹਾਸ ਰਚਣਗੇ ? ਜਿਸ ਚ ਰਾਜਨੀਤੀ ਨੀਤੀ ਦੀ ਗੱਲ ਨਹੀਂ ਕਰ ਰਹੇ ? ਕੇਵਲ ਸਰਟੀਫ਼ਿਕੇਟ ਜੂਮੀਏ ਮੈਡ ਲਿਸਟ ਦਾ ਅਹੁਦਾ ਮਿਲੇਗਾ ! ਮਾਫ਼ ਕਰਨਾ ਕੁਝ ਲਿਖਾਰੀ ਕਾਮਨਿਸਟ ਫ਼ਿਲਾਸਫ਼ਰ , ਕਾਮਰੇਡ ਬ੍ਰਿਤੀ ਦੇ ਦੇਖ ਰਹੀ ਹਾਂ ਜੋ ਕਿ ਕੇਵਲ ਭਾਰਤੀ ਸਰਕਾਰਾਂ ਦੀ ਬੋਲੀ ਲਿਖਦੇ ਹਨ ਖਾਲਸਾ ਸ਼ਬਦ ਕੋਹਾਂ ਦੂਰ ਤੇ ਗੁਰੂ ਨਾਨਕ ਤੋ ਗੁਰੂ ਗੋਬਿੰਦ ਸਿੰਘ ਦਾ ਸਮਾਂ ਕਾਲ ਨਹੀ ਵਿਚਾਰਦੇ …

ਵਧੀਆਂ ਲਿਖਾਰੀ ਅਪਣੇ ਇਤਿਹਾਸ ਤੋ ਬਹੁਤ ਕੁਝ ਸਿੱਖਦੇ ਅਤੇ ਲਿਖਦੇ ਹਨ ….,,,,,ਲ਼ਿਖਾਰੀ ਅਪਣੇ ਵਿਚਾਰ ਕੇਵਲ ਵਾਹ – ਵਾਹ ,ਬਹੁਤ ਖ਼ੂਬ , ਖੱਟਣ ਵਾਲੇ ਭਿਖਾਰੀ ਹਨ …. ਲਿਖਾਰੀਆਂ ਨੂੰ ਸਮਾਜ ਦੇ ਹਰ ਪੱਖ ਲਿਖਣਾ ਚਾਹੀਦਾ ਹੈ – ਜਿਹੜੇ ਸਮਾਜ ਚ ਤੁਸੀ ਵਿਚਰ ਰਹੇ ਹੋ ਪ੍ਰੈਕਟੀਕਲ ਅੱਖਾਂ ਦੇਖ ਰਹੀ ਹਨ ਲੋਕ ਬਿਨ ਸਹੂਲਤਾਂ ਤੋ ਮਰ ਰਹੇ ਹਨ ਅਤੇ ਲੀਡਰ ਲੋਕਾ ਦੇ ਟੈਕਸ ਤੇ ਅਰਾਮ ਐਸ਼ ਕਰ ਰਹੇ ਹਨ ਕੁਝ ਨਾਮਵਰ ਲਿਖਾਰੀ ਲਿਖਦੇ ਕਿਓਂ ਨਹੀਂ ?

ਗੰਗਾ ਚ ਲਾਸ਼ਾਂ ਤੈਰ ਰਹੀਆਂ ਨੇ ਰਾਮ ਦੀ ਗੰਗਾ ਵਿਸ਼ਵ ਪ੍ਰਸਿੱਧ ਬਣ ਗਈ ਮੋਦੀ ਲਾਹਨਤਾਂ ਦਾ ਮੋਦੀਸਤਾਨ ਬਣਿਆਂ ਅਜਿਹੇ ਭਗਤਾ ਨੂੰ ਗੁਲਾਮੀ ਦਾ ਤੰਤਰ ਦਾ ਅਹਿਸਾਸ ਤੱਕ ਨਹੀਂ ਹੈ ! ਮੋਦੀ ਦੀ ਗੰਗਾ ਆਰਤੀ ਦਾ ਲਾਈਵ ਪ੍ਰਸਾਰਨ ਕਰਨ ਵਾਲਾ ਗੋਦੀ ਮੀਡੀਆ, ਗੰਗਾ ਚ ਤੈਰਦੀਆਂ ਲਾਸ਼ਾਂ ਕਿਉਂ ਨਹੀਂ ਦਿਖਾ ਰਿਹਾ? ਗੋਦੀ ਮੀਡੀਆ ਆਪਣੇ ਆਕਾ ਦਾ ਇਹ ਵਿਕਾਸ ਦੁਨੀਆਂ ਤੋਂ ਕਿਉਂ ਲੁਕੋ ਰਿਹਾ ਹੈ?

ਲਿਖਾਰੀ ਮੰਚ ਨੇ ਵੀ ਮੋਨਵਰਤ ਧਾਰ ਲਿਆ …  ਕਿਸਾਨਾ ਨੂੰ ਸੜਕਾਂ ਤੇ ਬੈਠਾਇਆ ਸੱਤ ਅੱਠ ਮਹੀਨੇ ਹੋ ਗਏ ਕਿੰਨੇ ਮੌਤ ਦੇ ਮੂੰਹ ਚਲੇ ਆਰਥਿਕ ਖਾਣ ਪੀਣ ਦੀ ਵੀ ਕਿੱਲਤ ਆ ਸਕਦੀ ਹੈ ਮਹਿੰਗਾਈ ਹੋਰ ਵਧੇਗੀ … ਮੱਧ ਵਰਗ ਨੂੰ ਗਰੀਬੀ ਦੀ ਰੇਖਾ ਤੋ ਹੇਠਾਂ ਲਾਹਿਆ ਜਾ ਰਿਹਾ ਹੈ ਹਰ ਹਾਲਾਤ ਚ ਕਾਲੇ ਕਾਨੂੰਨ ਰੱਦ ਹੋਣੇ ਚਾਹੀਦੇ ਹਨ !

ਲ਼ੋਕਤੰਤਰ ਬਣਾਉਣ ਲਈ ਆਪ ਲੋਕਾਂ ਨੂੰ ਅਪਣੇ ਲੀਡਰ ਬਣਾਓ ਜਿਹੜਾ ਲੋਕਾ ਚ ਵਿਚਰੇ ਅਤੇ ਲੋਕ ਭਲਾਈ ਵਿਕਾਸ ਦੇ ਕਾਰਜ ਨੀਤੀ ਬਣਾ ਸਕੇ , ਫਿਰ ਲਾਗੂ ਵੀ ਕਰੋ ! ਕੋਈ ਵੀ ਿੲਨਸਾਨ ਰੋਟੀ ਕਪੱੜੇ ਮਕਾਨ ਤੋ ਵਾਂਝਾ ਨਾ ਰਹੇ ਅਜਿਹਾ ਸਮਾਜ ਬਣਾਓ !

ਚਰਨਜੀਤ ਕੌਰ ਅਸਟਰੇਲੀਆ
charanjitindia@yahoo.com.au

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖਰਾਬ ਵੈਂਟੀਲੇਟਰ ਖ਼ਰੀਦੇ ਜਾਣ ਦੀ ਜਾਂਚ ਹੋਵੇ: ਸੁਖਬੀਰ
Next articleSterlite sends first load of Oxygen to Tirunelveli hospital