ਕ੍ਰਾਂਤੀਕਾਰੀਓ ਸੋਚਾਂ ਨੂੰ ਨਾ ਅੱਜ ਤੱਕ ਬੂਰ ਪਿਆ ..

ਜੋਗਿੰਦਰ ਸਿੰਘ 

(ਸਮਾਜ ਵੀਕਲੀ)

ਕੁਰਬਾਨੀ ਤੁਹਾਡੀ ਦਾ, ਸਿਆਸਤਦਾਨ ਲਾਹਾ ਲੈ ਗਏ ,
ਲੜੇ ਨਹੀਂ, ਭਿੜੇ ਨਹੀਂ ,ਦੇਸ਼ ਨੂੰ ਵੰਡ ਕੇ ਬਹਿ ਗਏ ,
ਮਾੜੇ ਹੱਥਾਂ ਵਿਚ, ਸੋਹਣ ਸਿਆਂ ,ਦੇਸ਼ ਅੱਜ ਮਜਬੂਰ ਪਿਆ  ,
ਕ੍ਰਾਂਤੀਕਾਰੀਓ ਨਾ ਤੁਹਾਡੀਆਂ ਸੋਚਾਂ ਨੂੰ ਅੱਜ ਤੱਕ ਬੂਰ ਪਿਆ
ਭਗਤ ਸਿਆਂ, ਕਿਹੜੇ ਦੇਸ਼ ਦਾ ਕਹੀਏ, ਤੁਹਾਨੂੰ  ,
ਪਰ ਦੋਨੋਂ ਦੇਸ਼ ਹੀ ਤੈਨੂੰ ਕਰਦਾ ਯਾਦ ਪਿਆ  ,
ਚੜ੍ਹੀ ਜਵਾਨੀ ਲਾ ਲੇਖੇ ਦੇਸ਼ ਦੇ, ਸੀਨੇ ਵਿਚ ਬਲਦਾ ਬਰੂਦ ਪਿਆ  ,
ਕ੍ਰਾਂਤੀਕਾਰੀਓ ਨਾ ਤੁਹਾਡੀਆਂ ਸੋਚਾਂ ਨੂੰ ਅੱਜ ਤੱਕ ਬੂਰ ਪਿਆ
ਹਰ ਧਰਮ ਲੜਿਆ, ਫਿਰ ਵੀ ਮੁਸਲਮਾਨ ਵੰਡੇ ,
ਨਾਲ ਸਾਡੇ ਗੁਰੂ ਦੀਦਾਰਾਂ ਨੂੰ, ਅੱਧਾ ਪੜ੍ਹ ਗਿਆ  ,
ਉੱਧਰ ਬੰਦ ਪੰਜਾਬੀ ਕੀਤੀ, ਰਾਜਗੁਰੂ, ਸੁਖਦੇਵ ਸਿਆਂ,
ਇਧਰ ਉਰਦੂ ਕੀਤਾ ਦੂਰ ਗਿਆ  ,
ਕ੍ਰਾਂਤੀਕਾਰੀਓ ਨਾ ਤੁਹਾਡੀਆਂ ਸੋਚਾਂ ਨੂੰ ਅੱਜ ਤੱਕ ਬੂਰ ਪਿਆ।
ਬਹੁਤ ਕੁਝ ਲੁੱਟ ਲੈ ਗਏ ਚਿੱਟੇ, ਬਾਕੀ ਬਚਿਆ ਆਪਣੇ ਖਾ ਗਏ ,
ਸੜਕਾਂ ਉੱਤੇ ਜਨਤਾ ਸੋਵੇ, ਆਪਣੇ ਵੱਡੇ ਮਹਿਲ ਬਣਾ ਲਏ, ਚੰਦਰਸ਼ੇਖਰ ਉੱਦਮ ਸਿਆਂ ,ਅੱਜ ਵੀ ਦੇਸ਼ ਨੰਗ ਧੜੰਗ  ਚੂਰ ਪਿਆ ,
ਕ੍ਰਾਂਤੀਕਾਰੀਓ ਨਾ ਤੁਹਾਡੀਆਂ ਸੋਚਾਂ ਨੂੰ ਅੱਜ ਤੱਕ ਬੂਰ ਪਿਆ।
ਜੀਹਨੂੰ ਜੱਗ ਸਲਾਮਾਂ ਸੀ ਕਰਦਾ ,ਜਿਹੜਾ ਬੰਨ ਸਾਨੂੰ, ਵਿਚ ਕਾਨੂੰਨ ਗਿਆ
 ਵੱਡੇ ਛੋਟੇ ਆਪਣੇ ਦਾਇਰੇ ਵਿੱਚ ਚੱਲਣ, ਸਭ ਦੀ ਸਵਾਰ ਜੂਨ ਗਿਆ
ਡਾ. ਅੰਬੇਦਕਰ ਜੀ, ਅੱਜ ਤੁਹਾਡੀਆਂ ਲਿਖਤਾਂ , ਤੋੜਨ  ਤੇ ਜੋਰ ਪਿਆ,
ਕ੍ਰਾਂਤੀਕਾਰੀਓ ਨਾ ਤੁਹਾਡੀਆਂ ਸੋਚਾਂ ਨੂੰ ਅੱਜ ਤੱਕ ਬੂਰ ਪਿਆ
ਇੱਕ ਛੱਤ ਥੱਲੇ ਇਕੱਠੇ ਹੋਈਏ, ਇਹ ਵੀਰਾਂ ਦਾ ਨਾਅਰਾ ਸੀ,
 ਆਜ਼ਾਦ ਹੋ ਕੇ ਫਿਰ ਗ਼ੁਲਾਮ ਹੋ ਗਏ, ਸੰਧੂ ਕਲਾਂ ਲੜਨਾ ਪਊ ਦੁਬਾਰਾ ਜੀ,
 ਸੋਹਣਾ ਦੇਸ਼  ਸਿਰਜਣ ਦੀ ਸੀ ਇੱਛਾ ,ਕਰਤਾਰ ਸਿਆਂ ‘ਅੱਜ ਬਦਸੂਰ ਪਿਆ,
ਕ੍ਰਾਂਤੀਕਾਰੀਓ ਨਾ ਤੁਹਾਡੀਆਂ ਸੋਚਾਂ ਨੂੰ ਅੱਜ ਤੱਕ ਬੂਰ ਪਿਆ।
ਜੋਗਿੰਦਰ ਸਿੰਘ 
ਸੰਧੂ ਕਲਾਂ( ਬਰਨਾਲਾ  )
9878302324
Previous articleਡਿਪਟੀ ਕਮਿਸ਼ਨਰ ਵਲੋਂ ਲੋੜਵੰਦਾਂ ਨੂੰ “ਰੈਪ ਅਪ” ਮੁਹਿੰਮ ਤਹਿਤ ਕੰਬਲ ਵੰਡਣ ਦੀ ਸ਼ੁਰੂਆਤ
Next articleਮਰਹੂਮ ਕਬੱਡੀ ਖਿਡਾਰੀ ਅਰਵਿੰਦਰ ਭਲਵਾਨ ਦੀ ਯਾਦ ਚ ਖੂਨਦਾਨ ਕੈਂਪ