‘ਕੌਤਕ ਦੇਖ ਗੁਰਾਂ ਦੇ’ ਟਰੈਕ ਨਾਲ ਹਾਜ਼ਰੀ ਭਰੇਗਾ ਸੁੱਖ ਨੰਦਾਚੌਰੀਆ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਚਰਚਿਤ ਗਾਇਕ ਸੁੱਖ ਨੰਦਾਚੌਰੀਆ ਆਪਣੇ ਨਵੇਂ ਧਾਰਮਿਕ ਟਰੈਕ ‘ਕੌਤਕ ਦੇਖ ਗੁਰਾਂ ਦੇ’ ਨਾਲ ਇਸ ਵਾਰ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਮੌਕੇ ਹਾਜ਼ਰੀ ਭਰ ਰਿਹਾ ਹੈ। ਆਰ ਡੀ ਰਿਕਾਰਡਸ ਅਤੇ ਅਰਸ਼ ਨਿਮਾਣਾ ਦੀ ਇਸ ਪੇਸ਼ਕਸ਼ ਨੂੰ 22 ਜਨਵਰੀ ਵਾਲੇ ਦਿਨ ਯੂ ਟਿਊਬ ਚੈਨਲ ਤੇ ਰਿਲੀਜ਼ ਕੀਤਾ ਜਾਵੇਗਾ। ਇਸ ਦਾ ਸੰਗੀਤ ਸੁਨੀਲ ਬਾਵਾ ਨੇ ਤਿਆਰ ਕੀਤਾ ਜਦਕਿ ਇਸ ਨੂੰ ਪਾਲ ਫਿਆਲੀ ਵਾਲੇ ਨੇ ਕਲਮਬੱਧ ਕੀਤਾ ਹੈ। ਵੀਡੀਓ ਅਰਸ਼ ਨਿਮਾਣਾ ਵਲੋਂ ਤਿਆਰ ਕੀਤਾ ਗਿਆ ਹੈ। ਸਾਡਾ ਮੀਡੀਆ ਨੇ ਪੋਸਟਰ ਸੇਵਾਵਾਂ ਨਿਭਾਈਆਂ ਅਤੇ ਗੁਰਮੀਤ ਰਾਮ ਇਸ ਟਰੈਕ ਦੇ ਪ੍ਰੋਡਿਊਸਰ ਹਨ, ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਧਾਰਮਿਕ ਸੁੱਖ ਨੰਦਾਚੌਰੀਆ ਆਪਣੀ ਅਵਾਜ਼ ਰਾਹੀਂ ਸਰੋਤਿਆਂ ਦੀ ਝੋਲੀ ਪਾ ਚੁੱਕੇ ਹਨ।

Previous articleਮਾਣਕਰਾਈ ਵਿਖੇ ਨਗਰ ਕੀਤਰਨ ਸਜੇ, ਬਾਬਾ ਮਿੱਤ ਸਿੰਘ ਜੀ ਦੇ ਗੁਰੂ ਘਰ ’ਚ ਸੰਗਤਾਂ ਛਕੇ ਲੰਗਰ
Next articleਗਾਇਕ ਆਸ਼ੂ ਸਿੰਘ ਦਾ ਸਿੰਗਲ ਟਰੈਕ ‘ਬੋਲ ਵਾਹਿਗੁਰੂ’ ਰਿਲੀਜ਼