ਮਾਣਕਰਾਈ ਵਿਖੇ ਨਗਰ ਕੀਤਰਨ ਸਜੇ, ਬਾਬਾ ਮਿੱਤ ਸਿੰਘ ਜੀ ਦੇ ਗੁਰੂ ਘਰ ’ਚ ਸੰਗਤਾਂ ਛਕੇ ਲੰਗਰ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਧੰਨ-ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਸਮੂਹ ਸੰਗਤ ਦੇ ਸਹਿਯੋਗ ਨਾਲ ਧੰਨ-ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ। ਇਸ ਨਗਰ ਕੀਰਤਨ ਵਿਚ ਦੋਰੋਂ ਨੇੜੇ ਪਿੰਡਾਂ ਦੀਆਂ ਸੰਗਤਾਂ ਨੇ ਹੁੰਮ ਹੁਮਾ ਕੇ ਸ਼ਿਕਰਤ ਕੀਤੀ ਅਤੇ ਗੁਰ ਜੱਸ ਸਰਵਣ ਕੀਤਾ।

 

ਇਹ ਨਗਰ ਕੀਰਤਨ ਵੱਖ ਵੱਖ ਪਿੰਡਾਂ ਤੋਂ ਹੁੰਦਾ ਹੋਇਆ ਜਦੋਂ ਸੰਤ ਬਾਬਾ ਮਿੱਤ ਸਿੰਘ ਜੀ ਦੇ ਤਪ ਅਸਥਾਨ ਪਿੰਡ ਕਿਸ਼ਨਪੁਰ ਵਿਖੇ ਪੁੱਜਾ ਤਾਂ ਉੁਥੇ ਬਾਬਾ ਤਲਵਿੰਦਰ ਸਿੰਘ ਜੀ, ਪ੍ਰਮੇਸ਼ਰ ਸਿੰਘ ਜੀ ਨੇ ਸੰਗਤਾਂ ਦਾ ਜੀ ਆਇਆ ਕਰਦਿਆਂ ਧੰਨਵਾਦ ਕੀਤਾ। ਸਮੁੱਚੀ ਸਾਧ ਸੰਗਤ ਨੂੰ ਇਸ ਮੌਕੇ ਗੁਰੂ ਘਰ ਵਿਖੇ ਲੰਗਰ ਛਕਾਏ ਗਏ। ਇਸ ਮੌਕੇ ਸੰਤ ਬਾਬਾ ਪ੍ਰਮੇਸ਼ਰ ਸਿੰਘ ਨੇ ਸੰਗਤ ਨੂੰ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਇਤਿਹਾਸ ਤੋਂ ਵੀ ਜਾਣੂ ਕਰਵਾਇਆ ਅਤੇ ਸਮੁੱਚੀਆਂ ਸੰਗਤਾਂ ਨੂੰ ਗੁਰੂ ਦੀ ਬਾਣੀ ਅਤੇ ਬਾਣੇ ਦੇ ਲੜ ਲੱਗਣ ਲਈ ਪ੍ਰੇਰਿਆ।

Previous articleਅਮਰੀਕਾ ਵਸਿਆ ਗੀਤਕਾਰ ਫੰਗਣ ਸਿੰਘ ਧਾਮੀ ਬਣਿਆ ਹੁਸ਼ਿਆਰਪੁਰ ਜ਼ਿਲ੍ਹੇ ਦਾ ਮਾਣ
Next article‘ਕੌਤਕ ਦੇਖ ਗੁਰਾਂ ਦੇ’ ਟਰੈਕ ਨਾਲ ਹਾਜ਼ਰੀ ਭਰੇਗਾ ਸੁੱਖ ਨੰਦਾਚੌਰੀਆ