ਗਾਇਕ ਆਸ਼ੂ ਸਿੰਘ ਦਾ ਸਿੰਗਲ ਟਰੈਕ ‘ਬੋਲ ਵਾਹਿਗੁਰੂ’ ਰਿਲੀਜ਼

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਮਿਊਜਿਕ ਸਾਈਨ ਇੰਟਰਟੇਨਮੈਂਟ ਅਤੇ ਕੁਸ਼ਲ ਜਮਸ਼ੇਰ ਦੀ ਨਿਰਦੇਸ਼ਨਾਂ ਹੇਠ ਗਾਇਕ ਆਸ਼ੂ ਸਿੰਘ ਦਾ ਟਰੈਕ ‘ਬੋਲ ਵਾਹਿਗੁਰੂ’ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਟਰੈਕ ਨੂੰ ਸੰਗਤਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਗਾਇਕ ਆਸ਼ੂ ਸਿੰਘ ਨੇ ਸੰਗਤ ਦਾ ਇਸ ਹੁੰਗਾਰੇ ਲਈ ਤਹਿ ਦਿਲ ਤੋਂ ਧੰਨਵਾਦ ਕੀਤਾ ਹੈ। ਕੁਸ਼ਲ ਜਮਸ਼ੇਰ ਨੇ ਇਸ ਟਰੈਕ ਨੂੰ ਕਲਮਬੱਧ ਕੀਤਾ ਹੈ ਅਤੇ ਬੀਟ ਮੇਕਰ ਨੇ ਇਸ ਦਾ ਸੰਗੀਤ ਤਿਆਰ ਕੀਤਾ। ਵੀਡੀਓ ਆਰ ਕੇ ਬਾਂਸਲ ਨੇ ਬਣਾਇਆ ਹੈ। ਉਕਤ ਟਰੈਕ ਚਰਚਾ ਵਿਚ ਹੋਣ ਕਰਕੇ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ।

Previous article‘ਕੌਤਕ ਦੇਖ ਗੁਰਾਂ ਦੇ’ ਟਰੈਕ ਨਾਲ ਹਾਜ਼ਰੀ ਭਰੇਗਾ ਸੁੱਖ ਨੰਦਾਚੌਰੀਆ
Next articleਧੁਦਿਆਲ ਦੀ ਸਪੋਰਟਸ ਕਲੱਬ ਨੂੰ ‘ਅਲਫ਼ਾ’ ਵਾਲਿਆਂ ਕੀਤੀਆਂ ਹਾਕੀਆਂ ਭੇਂਟ