ਨਵੀਂ ਦਿੱਲੀ (ਸਮਾਜ ਵੀਕਲੀ): ਕੇਂਦਰੀ ਸਿਹਤ ਮੰਤਰਾਲੇ ਨੇ ਐਤਵਾਰ ਨੂੰ ਕਿਹਾ ਕਿ ਮਹਾਰਾਸ਼ਟਰ, ਕੇਰਲ, ਪੰਜਾਬ ਅਤੇ ਗੁਜਰਾਤ ਸਣੇ ਛੇ ਰਾਜਾਂ ਵਿਚ ਰੋਜ਼ਾਨਾ ਕੋਵਿਡ-19 ਦੇ ਕੇਸ ਵੱਧ ਰਹੇ ਹਨ, ਬੀਤੇ ਚੌਵੀ ਘੰਟਿਆਂ ਦੌਰਾਨ ਮਿਲੇ ਕੁੱਲ 18,711 ਨਵੇਂ ਕੇਸਾਂ ਵਿਚੋਂ 84.71 ਫੀਸਦ ਇਨ੍ਹਾਂ ਰਾਜਾਂ ਵਿੱਚੋਂ ਹਨ। ਮਹਾਰਾਸ਼ਟਰ ਵਿਚ ਤਾਜ਼ਾ 10,187 ਨਵੇਂ ਕੇਸ ਸਾਹਮਣੇ ਆਏ। ਇਸ ਤੋਂ ਬਾਅਦ ਕੇਰਲ ਵਿੱਚ 2,791 ਤੇ ਪੰਜਾਬ ਵਿੱਚ 1,159 ਨਵੇਂ ਕੇਸ ਸਾਹਮਣੇ ਆਏ।