ਕੋਰੋਨਾ ਦੇ ਕਹਿਰ  ਦੇ ਬਾਵਜੂਦ ਬਰਤਾਨੀਆ  ‘ਚ ਆਮ ਹੋਣ ਲੱਗੀ ਜ਼ਿੰਦਗੀ

 

ਲੰਡਨ-(ਸਮਾਜਵੀਕਲੀ-ਰਾਜਵੀਰ ਸਮਰਾ)- ਬਰਤਾਨੀਆ  ਵਿਚ ਕੋਰੋਨਾ ਵਾਇਰਸ ਦੇ ਵਿਚਾਲੇ ਪਾਬੰਦੀਆਂ ਵਿਚ ਦਿੱਤੀ ਗਈ ਛੋਟ ਤੋਂ ਬਾਅਦ ਹੁਣ ਲੋਕ ਕੰਮ ‘ਤੇ ਵਾਪਸ ਪਰਤਣ ਲੱਗੇ ਹਨ। ਹਾਲਾਂਕਿ ਅਜੇ ਰੇਲ ਯਾਤਰੀਆਂ ‘ਤੇ ਪਾਬੰਦੀ ਜਾਰੀ ਹੈ ਤੇ ਬਿਨਾਂ ਸੀਟ ਵਾਲੇ ਰਿਜ਼ਰਵੇਸ਼ਨ ਵਾਲੇ ਲੋਕਾਂ ਨੂੰ ਟਰੇਨ ਵਿਚ ਚੜ੍ਹਨ ਨਹੀਂ ਦਿੱਤਾ ਜਾ ਰਿਹਾ ਹੈ।ਬ੍ਰਿਟੇਨ ਵਿਚ ਸੋਸ਼ਲ ਡਿਸਟੈਂਸਿੰਗ ਦਾ ਪੂਰੀ ਤਰ੍ਹਾਂ ਨਾਲ ਧਿਆਨ ਰੱਖਿਆ ਜਾ ਰਿਹਾ ਹੈ। ਹਰ ਥਾਂ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦਾ ਪਾਲਣ ਕਰਵਾਇਆ ਜਾ ਰਿਹਾ ਹੈ, ਜਿਸ ਦੇ ਕਾਰਣ ਰੇਲਵੇ ਸਟੇਸ਼ਨਾਂ ‘ਤੇ ਪੁਲਸ ਦੀ ਗਸ਼ਤ ਵਧਾ ਦਿੱਤੀ ਗਈ ਹੈ।

ਇਕ ਰਿਪੋਰਟ ਮੁਤਾਬਕ ਬ੍ਰਿਟੇਨ ਦੀ ਪੁਲਸ ਦਾ ਕਹਿਣਾ ਹੈ ਕਿ ਉਹ ਲੋਕਾਂ ਦੇ ਭੀੜ ਭਰੇ ਇਲਾਕਿਆਂ ਵਿਚ ਇਸ ਲਈ ਤਾਇਨਾਤ ਹਨ ਤਾਂਕਿ ਕਿਸੇ ਉਲਟ ਹਾਲਾਤ ਦੇ ਵੇਲੇ ਆਸਾਨੀ ਨਾਲ ਨਿਪਟਿਆ ਜਾ ਸਕੇ। ਪਾਬੰਦੀਆਂ ਵਿਚ ਮਿਲੀ ਛੋਟ ਤੋਂ ਬਾਅਦ ਵੱਡੀ ਗਿਣਤੀ ਵਿਚ ਲੋਕਾਂ ਨੇ ਆਪਣੇ ਘਰਾਂ ਤੋਂ ਨਿਕਲਣਾ ਸ਼ੁਰੂ ਕਰ ਦਿੱਤਾ ਹੈ।ਇੰਗਲੈਂਡ ਵਿਚ ਛੋਟ ਦੇ ਪਹਿਲੇ ਹਫਤੇ ਵਿਚ ਲੋਕ ਸਨਬਾਥ ਦਾ ਮਜ਼ਾ ਲੈਂਦੇ ਦਿਖਾਈ ਦਿੱਤੇ, ਬਾਹਰ ਪਿਕਨਿਕ ਮਨਾਉਣ ਨਿਕਲ ਪਏ, ਜਿਸ ਨਾਲ ਉਥੇ ਪਬਲਿਕ ਟ੍ਰਾਂਸਪੋਰਟ ਦੀ ਮੰਗ ਹੋਰ ਵਧ ਗਈ। ਹਾਲਾਂਕਿ ਸਾਰੇ ਯਾਤਰੀਆਂ ਨੂੰ ਤਕਰੀਬਨ ਦੋ ਮੀਟਰ ਦੀ ਦੂਰੀ ਬਣਾਏ ਰੱਖਣ ਲਈ ਕਿਹਾ ਗਿਆ ਹੈ।ਰੇਲਵੇ ਨੈੱਟਵਰਕ ਦੇ ਮੁੱਖ ਕਾਰਜਕਾਰੀ ਸਰ ਪੀਟਰ ਹੈਂਡੀ ਨੇ ਕਿਹਾ ਕਿ ਯਾਤਰੀਆਂ ਨੂੰ ਘੱਟ ਤੋਂ ਘੱਟ ਦੋ ਮੀਟਰ ਦੀ ਦੂਰੀ ਬਣਾਏ ਰੱਖਣ ਲਈ ਕਿਹਾ ਗਿਆ ਹੈ ਤੇ ਸਾਡੇ ਵਲੋਂ ਵੀ ਰੇਲਵੇ ‘ਤੇ ਪੂਰੀ ਤਰ੍ਹਾਂ ਨਾਲ ਨਜ਼ਰ ਰੱਖੀ ਜਾ ਰਹੀ ਹੈ ਤਾਂਕਿ ਰੇਲ ਪੂਰੀ ਤਰ੍ਹਾਂ ਨਾ ਭਰ ਜਾਵੇ। ਉਹਨਾਂ ਕਿਹਾ ਕਿ ਰੇਲਵੇ ਕਰਮਚਾਰੀਆਂ ਨੂੰ  ਐਮਰਜੰਸੀ ਹਾਲਾਤ ਤੋਂ ਨਿਪਟਣ ਲਈ ਸਿਖਲਾਈ ਦਿੱਤੀ ਗਈ ਹੈ।

Previous articleਸਿੱਖਿਆ ਵਿਭਾਗ ਦਾ ਆਦੇਸ਼, ਹਰ ਮਹੀਨੇ ਸਿਰਫ਼ ਟਿਊਸ਼ਨ ਫੀਸ ਲੈ ਸਕਣਗੇ ਪ੍ਰਾਈਵੇਟ ਸਕੂਲ
Next articleਮੋਹਨਜੀਤ ਬਣੀ ਭਾਰਤੀ ਔਰਤਾਂ ਲਈ ਪ੍ਰੇਣਾਸਰੋਤ