ਸਿੱਖਿਆ ਵਿਭਾਗ ਦਾ ਆਦੇਸ਼, ਹਰ ਮਹੀਨੇ ਸਿਰਫ਼ ਟਿਊਸ਼ਨ ਫੀਸ ਲੈ ਸਕਣਗੇ ਪ੍ਰਾਈਵੇਟ ਸਕੂਲ

ਚੰਡੀਗੜ੍ਹ (ਸਮਾਜਵੀਕਲੀ-ਹਰਜਿੰਦਰ ਛਾਬੜਾ)- ਸਿੱਖਿਆ ਵਿਭਾਗ ਵੱਲੋਂ ਪ੍ਰਾਈਵੇਟ ਸੂਕਲਾਂ ਲਈ ਮੰਗਲਵਾਰ ਨੂੰ ਫੀਸ ਸਬੰਧੀ ਨਵੇਂ ਆਦੇਸ਼ ਜਾਰੀ ਕੀਤੇ ਗਏ ਹਨ। ਜਿਸ ਤਹਿਤ ਇਨ੍ਹਾਂ ਸਕੂਲਾਂ ‘ਚ ਪੜ੍ਹ ਰਹੇ ਬੱਚਿਆਂ ਤੋਂ ਟਿਊਸ਼ਨ ਫੀਸ ਦੇ ਹਿਸਾਬ ਨਾਲ ਫੀਸ ਇਕੱਠੀ ਕਰਨ ਨੂੰ ਕਿਹਾ ਗਿਆ ਹੈ। ਹੁਣ ਬੱਚਿਆਂ ਦੇ ਮਾਂ-ਪਿਓ ਨੂੰ 31 ਮਈ ਤਕ ਅਪ੍ਰੈਲ ਤੇ ਮਈ ਮਹੀਨੇ ਦੀ ਫੀਸ ਜਮ੍ਹਾਂ ਕਰਵਾਉਣੀ ਹੋਵੇਗੀ।
ਇਸ ਨਾਲ ਹੀ ਅਗਲੇ ਆਦੇਸ਼ਾਂ ਤਕ ਸਕੂਲਾਂ ਨੂੰ ਹਰ ਮਹੀਨੇ ਫੀਸ ਇਕੱਠੀ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਤਿੰਨ ਮਹੀਨੇ ਦੀ ਫੀਸ ਇਕੱਠਿਆਂ ਲਈ ਜਾਂਦੀ ਸੀ। ਟੀਚਿੰਗ ਤੇ ਨਾਨ ਟੀਚਿੰਗ ਸਟਾਫ ਨੂੰ ਵੀ ਸਮੇਂ ਪੇਮੈਂਟ ਦੇਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਵਿਭਾਗ ਵੱਲੋਂ ਪ੍ਰਾਈਵੇਟ ਸਕੂਲਾਂ ਨੂੰ ਆਦੇਸ਼ ਦੀ ਕਾਪੀ ਭੇਜ ਦਿੱਤੀ ਗਈ ਹੈ। ਦੱਸ ਦੇਈਏ ਕਿ ਅਜੇ ਤਕ ਅੱਧੇ ਤੋਂ ਜ਼ਿਆਦਾ ਪਰਿਵਾਰਕ ਮੈਂਬਰ ਪ੍ਰਾਈਵੇਟ ਸਕੂਲਾਂ ‘ਚ ਫੀਸ ਜਮ੍ਹਾਂ ਕਰਵਾ ਚੁੱਕੇ ਹਨ।
ਨਹੀਂ ਮਿਲੇਗੀ ਵਿਦਿਆਰਥੀਆਂ ਤੇ ਟੀਚਰਾਂ ਨੂੰ ਗਰਮੀਆਂ ਦੀਆਂ ਛੁੱਟੀਆਂ
ਲਾਕਡਾਊਨ ਦੇ ਸਿੱਖਿਆ ਵਿਭਾਗ ਨੇ 14 ਅਪ੍ਰੈਲ ਤੋਂ 14 ਮਈ ਤਕ ਗਰਮੀਆਂ ਦੀਆਂ ਛੁੱਟੀਆਂ ਐਲਾਨ ਕੀਤੀਆਂ ਸਨ। ਸੋਮਵਾਰ ਨੂੰ ਜਾਰੀ ਇਕ ਨੋਟੀਫਿਕੇਸ਼ਨ ‘ਚ ਸਿੱਖਿਆ ਵਿਭਾਗ ਨੇ ਛੁੱਟੀਆਂ ਨੂੰ 31 ਮਈ ਤਕ ਵਧਾ ਦਿੱਤਾ ਹੈ ਪਰ ਵਿਦਿਆਰਥੀ ਤੇ ਅਧਿਆਪਕਾਂ ਨੂੰ ਇਹ ਛੁੱਟੀਆਂ ਗਰਮੀਆਂ ਦੀ ਨਹੀਂ ਮਿਲੀਆਂ ਹਨ। ਸਕੂਲਾਂ ‘ਚ ਪੈਣ ਵਾਲੀ ਵਿੰਟਰ ਵੈਕੇਸ਼ਨ ਨੂੰ ਕੈਂਸਿਲ ਕਰ ਇਨ੍ਹਾਂ ਛੁੱਟੀਆਂ ਨੂੰ ਲਾਗੂ ਕੀਤਾ ਜਾ ਰਿਹਾ ਹੈ। ਇਸ ਦਾ ਮਤਲਬ ਹੋਇਆ ਕਿ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਦਸੰਬਰ ਮਹੀਨੇ ‘ਚ ਮਿਲਣ ਵਾਲੀ ਵਿੰਟਰ ਵੈਕੇਸ਼ਨ ਹੁਣ ਨਹੀਂ ਮਿਲਣਗੀਆਂ।
Previous articleMerkel, Macron propose $543 bn recovery fund
Next articleਕੋਰੋਨਾ ਦੇ ਕਹਿਰ  ਦੇ ਬਾਵਜੂਦ ਬਰਤਾਨੀਆ  ‘ਚ ਆਮ ਹੋਣ ਲੱਗੀ ਜ਼ਿੰਦਗੀ