ਕੈਨੇਡਾ: ਸਰੀ ਦਾ ਪੰਜਾਬੀ ਆਪਣੀ ਪਾਰਟਨਰ ਦੇ ਕਤਲ ‘ਚ ਦੋਸ਼ੀ ਕਰਾਰ

ਸਰੀ (ਸਮਾਜ ਵੀਕਲੀ) -ਸਰੀ ਦੇ ਪ੍ਰਾਪਰਟੀ ਮੈਨੇਜਰ ਤੇਜਵੰਤ ਧੰਜੂ ਨੂੰ ਬੀ.ਸੀ. ਸੁਪਰੀਮ ਕੋਰਟ ਦੇ ਜਸਟਿਸ ਐਲੀਸਨ ਬੀਮਜ਼ ਨੇ ਸੈਕਿੰਡ ਡਿਗਰੀ ਕਤਲ ਦਾ ਦੋਸ਼ੀ ਕਰਾਰ ਦਿੱਤਾ ਹੈ। ਉਸ ਉਪਰ ਦੋਸ਼ ਹੈ ਕਿ ਉਸ ਨੇ ਆਪਣੀ ਪਾਰਟਨਰ ਰਾਮਾ ਗੌਰਵਾਰਪੂ ਦਾ ਪੱਛਮੀ ਕੈਲੋਨਾ ਦੇ ਇੱਕ ਹੋਟਲ ‘ਚ 22 ਜੁਲਾਈ 2018 ਨੂੰ ਕਤਲ ਕਰ ਦਿੱਤਾ ਸੀ। ਰਾਮਾ ਗੌਰਵਾਰਪੂ ਸਰੀ ਰਾਇਲ ਬੈਂਕ ਦੀ ਸਰੀ ਬਰਾਂਚ ਵਿੱਚ ਫਾਇਨੈਂਸ਼ਲ ਪਲਾਨਰ ਸੀ।

ਪਿਛਲੇ ਮਹੀਨੇ ਤੇਜਵੰਤ ਧੰਜੂ ਦੇ ਬਚਾਓ ਪੱਖ ਦੇ ਵਕੀਲ ਨੇ ਬੀ.ਸੀ. ਸੁਪਰੀਮ ਕੋਰਟ ਦੇ ਜੱਜ ਸਾਹਮਣੇ ਦਲੀਲਾਂ ਪੇਸ਼ ਕਰਦਿਆਂ ਕਿਹਾ ਸੀ ਕਿ ਧੰਜੂ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ ਅਤੇ ਉਸ ਨੂੰ ਆਪਣੀ ਪਾਰਟਨਰ ਦੀ ਵਫਾਦਾਰੀ ‘ਤੇ ਸ਼ੱਕ ਸੀ।

ਸੁਪਰੀਮ ਕੋਰਟ ਨੇ ਇਨ੍ਹਾਂ ਦਲੀਲਾਂ ਨੂੰ ਨਕਾਰਦਿਆਂ ਆਪਣੇ ਫ਼ੈਸਲੇ ਵਿਚ ਕਿਹਾ ਹੈ ਕਿ ਤੇਜਵੰਤ ਧੰਜੂ ਨੇ ਆਪਣੀ ਪਾਰਟਨਰ ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਸ ਨੂੰ ਇਹ ਵੀ ਪਤਾ ਸੀ ਕਿ ਉਸ ਦੀ ਹਿੰਸਕ ਕਾਰਵਾਈ ਗੌਰਵਾਰਪੂ ਦੀ ਮੌਤ ਦਾ ਕਾਰਨ ਬਣ ਸਕਦੀ ਹੈ।

14 ਸਤੰਬਰ ਨੂੰ ਉਸ ਨੂੰ ਸਜ਼ਾ ਸੁਣਾਈ ਜਾਵੇਗੀ।

Previous articleਫਰਾਂਸ ‘ਚ ਨਹੀਂ ਮਿਲਿਆ ਰੈਫਰੈਂਡੰਮ -20 ਨੂੰ ਹੁੰਗਾਰਾ
Next articleਨਿਊਜ਼ੀਲੈਂਡ: 31 ਸਾਲਾ ਪੰਜਾਬਣ ਮੁਟਿਆਰ ਨੂੰ ਕੈਂਸਰ ਨੇ ਨਿਗਲਿਆ, ਕੋਰੋਨਾ ਕਾਰਨ ਸਸਕਾਰ ‘ਚ ਨਹੀਂ ਸ਼ਾਮਿਲ ਹੋ ਸਕੇ ਮਾਪੇ