ਨਵੀਂ ਦਿੱਲੀ (ਸਮਾਜਵੀਕਲੀ) – ਦੇਸ਼ ਵਿੱਚ ਲਾਗੂ ਲੌਕਡਾਊਨ ਦੇ ਦੂਜੇ ਗੇੜ ਦੇ ਖਤਮ ਹੋਣ ਤੋਂ ਪਹਿਲਾਂ ਕੇਂਦਰੀ ਸਿਹਤ ਮੰਤਰਾਲੇ ਨੇ ਦੇਸ਼ ਵਿੱਚ 130 ਜ਼ਿਲ੍ਹਿਆਂ ਨੂੰ ਰੈੱਡ ਜ਼ੋਂ, 284 ਨੂੰ ਔਰੇਂਜ ਜ਼ੋਨ ਤੇ 319 ਨੂੰ ਗਰੀਨ ਜ਼ੋਨ ਵਿੱਚ ਰੱਖਿਆ ਹੈ। ਇਨ੍ਹਾਂ ਇਲਾਕਿਆਂ ਨੂੰ ਕੋਵਿਡ-19 ਮਾਮਲਿਆਂ ਦੀ ਗਿਣਤੀ, ਮਾਮਲਿਆਂ ਦੇ ਦੁੱਗਣੇ ਹੋਣ ਦੀ ਦਰ, ਮਾਮਲਿਆਂ, ਜਾਂਚ ਸਮਰਥਾ ਤੇ ਨਿਗਰਾਨੀ ਏਜੰਸੀਆਂ ਨੂੰ ਮਿਲੀ ਜਾਣਕਾਰੀ ਦੇ ਅਧਾਰ ’ਤੇ ਵੰਡਿਆ ਗਿਆ ਹੈ। ਮੁੰਬਈ, ਦਿੱਲੀ, ਕੋਲਕਾਤਾ, ਹੈਦਰਾਬਾਦ, ਪੁਣੇ, ਬੰਗਲੌਰ ਤੇ ਅਹਿਮਦਾਬਾਦ ਨੂੰ ਰੈੱਡ ਜ਼ੋਨ ਵਿੱਚ ਰੱਖਿਆ ਗਿਆ ਹੈ।
HOME ਕੇਂਦਰ ਨੇ ਦੇਸ਼ ਵਿੱਚ ਰੈੱਡ, ਔਰੇਂਜ ਤੇ ਗਰੀਨ ਜ਼ੋਨ ਐਲਾਨੇ