ਰੇਡੀਓ ’ਤੇ ਆਪਣੀਆਂ ਕਹਾਣੀਆਂ ਸੁਣਾਉਣਗੇ ਰਸਕਿਨ ਬੌਂਡ

ਨਵੀਂ ਦਿੱਲੀ (ਸਮਾਜਵੀਕਲੀ) ਲੌਕਡਾਊਨ ਦੌਰਾਨ ਪ੍ਰਸਾਰ ਭਾਰਤੀ ਵਲੋਂ ਆਪਣੇ ਸਰੋਤਿਆਂ ਨੂੰ ਆਪਣੇ ਨਾਲ ਜੋੜੀ ਰੱਖਣ ਲਈ ਆਲ ਇੰਡੀਆ ਰੇਡੀਓ (ਏਆਈਆਰ) ’ਤੇ ਉੱਘੇ ਲੇਖਕ ਰਸਕਿਨ ਬੌਂਡ ਦੀਆਂ ਮਿੰਨੀ ਕਹਾਣੀਆਂ ਪ੍ਰਸਾਰਿਤ ਕੀਤੀਆਂ ਜਾਣਗੀਆਂ, ਜਿਨ੍ਹਾਂ ਨੂੰ ਲੇਖਕ ਵਲੋਂ ਖ਼ੁਦ ਪੜ੍ਹਿਆ ਜਾਵੇਗਾ।

ਏਆਈਆਰ ਦੇ ਬਿਆਨ ਅਨੁਸਾਰ ਇਹ ਪ੍ਰਸਾਰਨ ਪਹਿਲੀ ਮਈ ਤੋਂ ਆਕਾਸ਼ਵਾਣੀ ਅਤੇ ਡਿਜੀਟਲ ਪਲੇਟਫਾਰਮਾਂ ’ਤੇ ਸ਼ੁਰੂ ਹੋਵੇਗਾ। ਇਹ ਪ੍ਰਸਾਰਨ ਪ੍ਰਸਾਰ ਭਾਰਤੀ ਦੀ ਮੋਬਾਈਲ ਐਪ ਨਿਊਜ਼ਆਨਏਅਰ ਅਤੇ ਤਿੰਨ ਚੈਨਲਾਂ ਐੱਫਐੱਮ ਗੋਲਡ, ਇੰਦਰਪ੍ਰਸਥ ਅਤੇ ਏਆਈਆਰ ਲਾਈਵ ਨਿਊਜ਼ 24X7 ’ਤੇ ਰੋਜ਼ਾਨਾ ਸਵੇਰੇ 7:10 ਵਜੇ ਅਤੇ ਰਾਤ 10:10 ਵਜੇ ਹੋਵੇਗਾ।

Previous articleਕੇਂਦਰ ਨੇ ਦੇਸ਼ ਵਿੱਚ ਰੈੱਡ, ਔਰੇਂਜ ਤੇ ਗਰੀਨ ਜ਼ੋਨ ਐਲਾਨੇ
Next articleਰੈੱਡ ਜ਼ੋਨ ਵਿੱਚ ਹੀ ਰਹੇਗਾ ਚੰਡੀਗੜ੍ਹ