ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ jio ਦੇ ਟਾਵਰ ਦਾ ਕੱਟਿਆ ਕੁਨੈਕਸ਼ਨ

ਭਿੱਖੀਵਿੰਡ ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) :  ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ( ਪੰਜਾਬ) ਵੱਲੋਂ ਪੱਟੀ ਨੇੜੇ ਲੱਗਦੇ ਪਿੰਡ ਬੋਪਾਰਾਏ ਵਿੱਚ ਬਲਵਿੰਦਰ ਸਿੰਘ ਧਾਰੀਵਾਲ ਅਤੇ ਡਾ ਹੀਰਾ ਸਿੰਘ ਚੂਸਲੇਵੜ ਦੀ ਪ੍ਰਧਾਨਗੀ ਜੀਉ ਦੇ ਟਾਵਰ ਦਾ ਕੁਨੈਕਸ਼ਨ ਕੱਟਿਆ ਗਿਆ ਅਤੇ ਕੇਂਦਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਇੱਕਠ ਨੂੰ ਸੰਬੋਧਨ ਕਰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪੱਟੀ ਜੋਨ ਦੇ ਆਗੂ ਗੁਰਭੇਜ ਸਿੰਘ ਧਾਰੀਵਾਲ ਅਤੇ ਤਰਸੇਮ ਸਿੰਘ ਧਾਰੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਖੇਤੀ ਆਰਡੀਨੈਂਸ ਲਿਆ ਕੇ ਕਾਰਪੋਰੇਟ ਘਰਾਣਿਆਂ ਨੂੰ ਮੁਨਾਫ਼ਾ ਦੇਣਾਂ ਚਾਹੁੰਦੀ ਹੈ ਜਿਸ ਦੇ ਵਿਰੋਧ ਵਿੱਚ ਹਰ ਵਰਗ ਸੰਘਰਸ਼ ਕਰ ਰਿਹਾਂ ਇਸੇ ਤਰ੍ਹਾਂ ਪੰਜਾਬ ਅੰਦਰ ਕਾਰਪੋਰੇਟ ਘਰਾਣਿਆਂ ਦਾ ਬਾਈਕਾਟ ਕੀਤਾ ਗਿਆ ਹੈ

ਇਸ ਲੜੀ ਨੂੰ ਜਾਰੀ ਰੱਖਦਿਆ ਜੀਉ ਦੇ ਟਾਵਰਾਂ ਦੇ ਕੁਨੈਕਸ਼ਨ ਕੱਟੇ ਜਾ ਰਹੇ ਹਨ ਆਗੂਆਂ ਨੇ ਕਿਹਾ ਕਿ ਲਗਤਾਰ ਇਸੇ ਤਰ੍ਹਾਂ ਹੀ ਸੰਘਰਸ਼ ਤਿੱਖੇ ਕੀਤੇ ਜਾਣਗੇ ਇਸ ਦੇ ਨਾਲ ਦੂਸਰੀਆਂ ਕੰਪਨੀਆਂ ਬਾਰੇ ਆਗੂਆਂ ਨੇ ਕਿਹਾ ਕਿ ਉਹ ਵੀ ਜੀਉ ਨਾਲ ਆਪਣਾ ਗਠਜੋੜ ਨਾ ਰੱਖਣ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਨੂੰ ਲੈ ਕੇ ਲੋਕਾਂ ਵਿੱਚ ਦਿਨੋਂ ਦਿਨ ਰੋਸ਼ ਵੱਧਦਾ ਜਾ ਰਿਹਾ ਹੈ ਅਤੇ ਲੋਕਾਂ ਦਾ ਕਹਿਣਾ ਹੈ ਕਿ ਉਹ ਹਰ ਤਰਾਂ ਦੇ ਸੰਘਰਸ਼ ਲਈ ਤਿਆਰ ਹਨ

ਪਰ ਉਨ੍ਹਾਂ ਨੂੰ ਖੇਤੀ ਆਰਡੀਨੈਂਸ ਕਿਸੇ ਹਾਲਤ ਵਿੱਚ ਮਨਜੂਰ ਨਹੀਂ ਹਨ ਤੇ ਉਹ ਆਰਡੀਨੈਂਸ ਰੱਦ ਕਰਾ ਕੇ ਦਮ ਲੈਣਗੇ ਇਸ ਮੌਕੇ, ਕਾਬਲ ਸਿੰਘ ਧਾਰੀਵਾਲ,ਅਖਤਿਆਰ ਸਿੰਘ ਮਨਿਹਾਲਾ, ਚੰਨ ਬੰਗਲਾ ਰਾਏ, ਨਿਰਭੈਅ ਸਿੰਘ, ਸੰਤੋਖ ਸਿੰਘ ਦੁੱਬਲੀ, ਸੋਨੂੰ, ਸੰਦੀਪ ਸਿੰਘ, ਗੁਰਲਾਲ ਅੜਤੀਆ, ਕਾਬਲ ਸਿੰਘ, ਲਖਵਿੰਦਰ ਸਿੰਘ, ਭਿੰਦਰ ਸਿੰਘ, ਸੁਖਦਿਆਲ ਸਿੰਘ, ਗੁਰਜੰਟ ਸਿੰਘ, ਬਾਬਾ ਨਰਿੰਦਰ ਸਿੰਘ ਠੱਠਾ,ਗੁਰਪ੍ਰੀਤ ਗੋਪਾ, ਗੁਰਵਿੰਦਰ ਕਾਲਾ, ਜਗਰੂਪ ਸਿੰਘ,ਬਲਕਾਰ ਸਿੰਘ ਦੁੱਬਲੀ ਅਤੇ ਸੁਖਦੇਵ ਸਿੰਘ ਦੁੱਬਲੀ ਆਦਿ ਹਾਜ਼ਰ ਸਨ

Previous articleਅਧੂਰਾ ਸਫ਼ਰ : ਬਿੰਦਰ ਕੋਲੀਆਂ ਵਾਲ
Next articleਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ