ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਪ੍ਰਧਾਨਮੰਤਰੀ ਦਾ ਪੁਤਲਾ ਤੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਫੂਕ ਕੀਤਾ ਪ੍ਰਦਰਸ਼ਨ

ਕੈਪਸ਼ਨ-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਪ੍ਰਧਾਨਮੰਤਰੀ ਦਾ ਪੁਤਲਾ ਤੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਫੂਕ ਪ੍ਰਦਰਸ਼ਨ ਕਰਨ ਮੌਕੇ

ਹੁਸੈਨਪੁਰ (ਸਮਾਜ ਵੀਕਲੀ) (ਕੌੜਾ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਸੁਲਤਾਨਪੁਰ ਲੋਧੀ ਇਕਾਈ ਪਿੰਡ ਚੂਹੜਪੁਰ ਦੇ ਕਿਸਾਨਾ ਮਜਦੂਰਾਂ ਵੱਲੋ ਇਕਾਈ ਪ੍ਰਧਾਨ ਜਸਵਿੰਦਰ ਸਿੰਘ ਪੁਵਾਰ ਦੀ ਅਗਵਾਈ ਵਿਚ ਪ੍ਰਧਾਨ ਮੰਤਰੀ ਦਾ ਪੁਤਲਾ ਤੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਕਿਸਾਨਾਂ ਵਲੋਂ ਕੇਂਦਰ ਸਰਕਾਰ ਦੇ ਖਿਲਾਫ ਜਬਰਦਸਤ ਨਾਰੇਬਾਜੀ ਕੀਤੀ ਗਈ।ਇਸ ਦੌਰਾਨ ਪ੍ਰਧਾਨ ਜਸਵਿੰਦਰ ਸਿੰਘ ਪਵਾਰ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਤਿੰਨੋਂ ਕਾਲੇ ਕਨੂੰਨ ਵਾਪਿਸ ਨਹੀਂ ਲੈਂਦੀ । ਉਦੋ ਤੱਕ ਇਹ ਸਘੰਰਸ਼ ਏਸੇ ਪ੍ਰਕਾਰ ਜਾਰੀ ਰਹੇਗਾ।

ਉਹਨਾਂ ਕਿਹਾ ਕਿ  ਸੁਪਰੀਮ ਕੋਰਟ ਨੇ ਜੋ ਕਾਲੇ ਕਾਨੂੰਨਾਂ ਤੇ ਰੋਕ ਲਗਾਈ ਹੈ। ਇਹ ਰੋਕ ਕੱਦ ਤੱਕ ਰਹੇਗੀ ? ਇਹ ਆਪਣੇ ਆਪ ਵਿੱਚ ਹੀ ਇੱਕ ਉਹ ਸਵਾਲ ਹੈ । ਜਿਸ ਸਾਰੇ ਸ਼ੱਕ ਦੀ ਨਜ਼ਰ ਨਾਲ ਦੇਖ ਰਹੇ ਹਨ। ਜਦਕਿ ਕਿਸਾਨ ਤਾਂ ਕਨੂੰਨ ਰੱਦ ਕਰਵਾਉਣਾ ਚਾਹੁੰਦੇ ਹਨ। ਸੁਪਰੀਮ ਕੋਰਟ ਜੇਕਰ ਰੋਕ ਲਗਾ ਸਕਦੀ ਹੈ ਤਾਂ ਇਹ ਰੋਕ ਖਤਮ ਵੀ ਕਰ ਸਕਦੀ ਹੈ। ਕਿਉਂਕਿ ਰੋਕ ਲਗਾਉਣ ਨਾਲ ਕਨੂੰਨ ਤਾਂ ਉਥੇ ਹੀ ਖੜ੍ਹੇ ਹਨ। ਇਸ ਮੌਕੇ ਤੇ ਬਲਜਿੰਦਰ ਸਿੰਘ ਸੋਨੂੰ ,ਪਰਕਾਸ਼ ਸਿੰਘ ਖਜਾਨਚੀ , ਮਲਕੀਤ ਸਿੰਘ , ਜਗੀਰ  ਸਿੰਘ , ਹਰਵਿੰਦਰ ਸਿੰਘ , ਕਰਨਲ ਸਿੰਘ  , ਕਰਮਜੀਤ ਸਿੰਘ ਤੇ ਜਿਲ੍ਹਾ ਮੀਤ ਪਰਧਾਨ ਸੁਖਪ੍ਰੀਤ ਸਿੰਘ ਪੱਸਣ ਕਦੀਮ , ਨਿਸ਼ਾਨ ਸਿੰਘ ਪੱਸਣ ਕਦੀਮ ਹਾਜਰ ਸਨ।

Previous articleਖੈੜਾ ਦੋਨਾ ਨੇਡ਼ੇ ਝੁੱਗੀਆਂ ਦੇ ਲੋਕਾਂ ਦੇ ਕੋਰੋਨਾ ਟੈਸਟ ਕੀਤੇ ਗਏ
Next articleਗੁਰਜੀਤ ਸਿੰਘ ਰੂਬੀ ਨੂੰ ਆਨਰੇਰੀ ਕੋਆਰਡੀਨੇਟਰ ਬਨਣ ਤੇ ਬਹੁਤ ਬਹੁਤ ਵਧਾਈ ਹੋਵੇ,ਮਲਕੀਤ ਸਿੰਘ ਲੰਬੜ,ਸੰਤੋਖ ਸਿੰਘ ਸੁੱਖਾ ਤੇ ਦਲਜੀਤ ਸਿੰਘ ਡੋਲਮੇਚਰ